ਹਰੀ ਮਿਰਚ, ਨਿੰਮ੍ਹ, ਲਸਣ ਤੇ ਤੰਬਾਕੂ ਦਾ ਘੋਲ
ਇਹ ਘੋਲ ਅਮਰੀਕਨ, ਚਿੱਤਕਬਰੀ ਅਤੇ ਲਾਲ ਵਾਲਾਂ ਵਾਲੀ ਸੁੰਡੀ ਖਿਲਾਫ ਬਹੁਤ ਪ੍ਰਭਾਵੀ ਹੈ।
ਗੋਮੂਤਰ 5 ਲਿਟਰ
ਵਿਧੀ: ਤੰਬਾਕੂ ਨੂੰ ਛੱਡ ਸਾਰੀਆਂ ਚੀਜਾਂ ਦੀ ਚਟਣੀ ਬਣਾ ਲਉ। ਇਸ ਚਟਣੀ ਵਿੱਚ ਗੋਮੂਤਰ ਅਤੇ ਤੰਬਾਕੂ ਮਿਲਾ ਕੇ ਅਗਲੇ 10 ਦਿਨਾਂ ਤੱਕ ਇੱਕ ਬਰਤਨ ਵਿੱਚ ਪਾ ਕੇ ਛਾਵੇਂ ਰੱਖ ਦਿਉ। ਦਿਨ ਵਿੱਚ 1-2 ਵਾਰ ਘੋਲ ਨੂੰ ਸੋਟੀ ਨਾਲ ਹਿਲਾਉਂਦੇ ਰਹੋ । 10 ਦਿਨਾਂ ਬਾਅਦ ਇਸ ਘੋਲ ਨੂੰ ਪਤਲੇ ਕੱਪੜੇ ਨਾਲ ਪੁਣ ਲਉ। ਇਸ ਘੋਲ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਫਸਲ 'ਤੇ ਛਿੜਕ ਦਿਉ। ਇੱਕ ਏਕੜ ਲਈ ਕਾਫੀ ਹੈ।
ਸਾਵਧਾਨੀ: ਇਸ ਘੋਲ ਦਾ ਛਿੜਕਾਅ 1-2 ਵਾਰ ਹੀ ਕਰੋ। ਘੋਲ ਦਾ ਭੰਡਾਰਣ ਨਾ ਕਰੋ। ਘੋਲ ਬਣਾਉਂਦੇ ਸਮੇਂ ਹੱਥਾਂ 'ਤੇ ਸਰ੍ਹੋਂ ਦਾ ਤੇਲ ਮਲ ਲਉ। ਛਿੜਕਦੇ ਸਮੇਂ ਸਰੀਰ ਨੂੰ ਚੰਗੀ ਤਰ੍ਹਾਂ ਢਕ ਕੇ ਰੱਖੋ।