ਬੇਲ ਦੇ ਪੱਤਿਆਂ ਦਾ ਕਾੜ੍ਹਾ
ਝੋਨੇ ਵਿੱਚ ਬਲਾਸਟ ਅਤੇ ਸ਼ੀਥ ਬਲਾਈਟ ਰੋਗਾਂ ਨੂੰ ਕਾਬੂ ਕਰਨ ਲਈ ਇਸ ਘੋਲ ਦਾ ਛਿੜਕਾਅ ਕਰਨ 'ਤੇ ਇਹਨਾਂ ਰੋਗਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਸਮੱਗਰੀ
ਬੇਲ ਦੇ ਪੱਤੇ 10 ਕਿੱਲੋ
ਪਾਣੀ 10 ਲਿਟਰ
ਰੀਠਾ ਪਾਊਡਰ 200 ਗ੍ਰਾਮ
ਵਿਧੀ: ਬੇਲ ਦੇ ਪੱਤਿਆਂ ਨੂੰ 10 ਲਿਟਰ ਪਾਣੀ ਵਿੱਚ ਅੱਧੇ ਘੰਟੇ ਤੱਕ ਉਬਾਲੋ । ਉਬਾਲਦੇ ਸਮੇਂ ਘੋਲ ਨੂੰ ਲਗਾਤਾਰ ਹਿਲਾਉਂਦੇ ਰਹੋ । ਹੁਣ ਇਸ ਘੋਲ ਨੂੰ ਠੰਡਾ ਕਰਨ ਉਪਰੰਤ ਕੱਪੜੇ ਨਾਲ ਪਲਾਸਟਿਕ ਦੇ ਭਾਂਡੇ ਵਿੱਚ ਪੁਣ ਕੇ 200 ਗ੍ਰਾਮ ਰੀਠਾ ਪਾਊਡਰ ਮਿਲਾ ਦਿਉ। ਬੇਲ ਦੇ ਪੱਤਿਆਂ ਦਾ ਕਾੜ੍ਹਾ ਤਿਆਰ ਹੈ। ਹੁਣ ਇਸ ਕਾੜ੍ਹੇ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਫਸਲ 'ਤੇ ਛਿੜਕਾਅ ਕਰੋ। ਇੱਕ ਏਕੜ ਲਈ ਕਾਫੀ ਹੈ।
ਸਾਵਧਾਨੀ: ਫਸਲ 'ਤੇ 1-2 ਵਾਰ ਹੀ ਛਿੜਕਾਅ ਕਰੋ। ਇਸਦਾ ਭੰਡਾਰਣ ਨਹੀਂ ਕੀਤਾ ਜਾ ਸਕਦਾ।