Back ArrowLogo
Info
Profile

'ਹੂੰ ਬੁੱਢਾ ਕਹਿੰਦਾ, 'ਦੱਸ ਬਈ!

ਤੂੰ ਦੇਵ-ਲੋਕ ਨੂੰ ਜਾਣਾ ਹੈ ?

'ਕਿ ਰਹਿਕੇ ਜੰਗਲ, ਵਾਂਗ ਅਸਾਂ

'ਬਨ ਬਨ ਦਾ ਮੇਵਾ ਖਾਣਾ ਹੈ ?

 

'ਹਾਂ, ਦੇਵ-ਲੋਕ ਨੂੰ ਜਾਣਾ ਹੈ

ਕਹਿ ਗੰਗੂ: ਰਾਹ ਦਸਾਇਆ ਜੇ,

'ਇਸ ਡਾਵਾਂ ਡੋਲ ਵਲਾਯਤ ਤੋਂ

'ਮੈਂ ਦੇਸ਼ ਵਿਖੇ ਅਪੜਾਯਾ ਜੇ।

 

'ਕੀ ਓਥੇ ਮਿਲਦਾ ਖੋਪਾ ਹੈ ?

ਕੀ ਫਲ ਬਦਾਮ ਦਾ ਸੋਮਾ ਹੈ?

ਕੀ ਓਥੇ ਸ੍ਵਾਦਲ ਪੌਣ ਵਹੇ?

'ਕੀ ਚਲਦੀ ਗੰਗਾ ਗੋਮਾ ਹੈ ?'

 

ਇਹ ਕਹਿਕੇ ਬੁੱਢੇ ਤੋਤੇ ਨੇ

ਚੌਫੇਰੇ ਨਜ਼ਰ ਦੁੜਾਈ ਸੀ,

ਵਲ ਡਾਰ ਅਪਣੀ ਧ੍ਯਾਨ ਕਰੋ

ਇਕ ਐਸੀ ਅੱਖ ਤਕਾਈ ਸੀ।

100 / 137
Previous
Next