Back ArrowLogo
Info
Profile

ਸੁਣ ਗੰਗੂ ਕਹਿੰਦਾ: 'ਆਖਾਂ ਕੀਹ

'ਕੁਝ ਬੋਲਿਆ ਕਿਹਾ ਨ ਜਾਂਦਾ ਏ,

'ਰਸ ਆਵੇ ਵੇਖੀਏ ਅੱਖੀਂ ਜੇ

'ਬਿਨ ਡਿੱਠੇ ਸਮਝ ਨ ਆਂਦਾ ਏ।

 

ਉਸ ਬੁੱਢੇ ਤੋਤੇ 'ਠੀਕ' ਕਿਹਾ :

"ਨਹੀਂ ਡਿੱਠੇ ਵਰਗਾ ਸੁਣਿਆਂ ਹੋ,

'ਜੋ ਹੱਡੀਂ ਆਕੇ ਵਰਤ੍ਯਾ ਨਾ,

'ਕੀ ਨਾਲ ਖਿਆਲਾਂ ਪੁਣਿਆਂ ਹੋ,

 

'ਪਰ ਤਦ ਵੀ ਸੋਚ ਬੜੀ ਸ਼ੈ ਹੈ

ਇਕ ਸੱਚ ਝੂਠ ਦਾ ਤੱਕੜ ਹੈ,

'ਕਰ ਦੱਸਦੀ ਨਿਰਣੇ ਸੁਣੀਆਂ ਦੇ

ਕੀ ਸੱਚ ਜਚੇ ਕੀ ਯੱਕੜ ਹੈ?

 

'ਮੈਂ ਪੁੱਛਾਂ ਜੋ ਕੁਛ ਪ੍ਯਾਰੇ ਜੀ !

‘ਦੇ ਉੱਤਰ ਅਸਾਂ ਨਿਹਾਲ ਕਰੋ,

"ਇਸ ਜੰਗਲ ਵਾਸੀ ਪਸ਼ੂਆਂ ਨੂੰ

ਕੁਛ ਮੱਤ ਦਿਓ, ਖੁਸ਼ਹਾਲ ਕਰੋ।

101 / 137
Previous
Next