Back ArrowLogo
Info
Profile

'ਜੋ ਮੰਦਰ ਸੁੰਦਰ ਮਿਲਿਆ ਸੀ

'ਵਿਚ ਜਿਸਦੇ ਸੁਖੀਏ ਵਸਦੇ ਸੇ,

ਕੀ ਬੰਦ ਚੁਤਰਫੋਂ ਹੋਯਾ ਸੀ

'ਯਾ ਉਸਨੂੰ ਇਕ ਦੋ ਰਸਤੇ ਸੇ?'

ਗੰਗੂ-              ਇਕ ਰਸਤਾ ਉਸਦਾ ਹੈਗਾ ਸੀ :

ਪਰ ਬੰਦ ਸਦਾ ਉਹ ਰਹਿੰਦਾ ਸੀ,

ਮਤ ਕੋਈ ਮੈਨੂੰ ਖਾ ਜਾਵੇ

ਇਸ ਗਲ ਤੋਂ ਸੁਖੀਆ ਸੈਂਦਾ ਸੀ।

 

ਜਨ ਰਸਤੇ ਚਾਰ ਚਫੇਰ ਵੀ

ਧੁਪ ਪੌਣ ਖੁਲ੍ਹੀ ਆ ਜਾਂਦੀ ਸੀ,

ਡਰ ਮੈਨੂੰ ਰਤਾ ਨ ਰਹਿੰਦਾ ਸੀ,

ਕੁਈ ਆਣ ਬਲਾ ਨਾ ਖਾਂਦੀ ਸੀ।

 

ਬੁੱਢਾ ਤੋਤਾ-       ਪਰ ਦੱਸੀਂ ਤਾਕੀ ਮੰਦਰ ਦੀ

ਵਸ ਕਿਸਦੇ ਖੋਲ੍ਹਣ ਮਾਰਨ ਸੀ ?

ਜੇ ਵੱਸ ਨ ਤੇਰੇ ਰੱਖੀ ਸੀ

ਤਾਂ ਇਸਦਾ ਕਹੁ ਕੀ ਕਾਰਨ ਸੀ?

102 / 137
Previous
Next