Back ArrowLogo
Info
Profile

ਜੇ ਜੀਉੜਾ ਚਾਹੇ ਨਿਕਲਣ ਨੂੰ

ਕੋਈ ਤੇਰੀ ਆਖੀ ਮੰਨਦਾ ਸੀ?

ਜਾਂ ਬੱਝਾ ਮਰਜ਼ੀ ਦੂਏ ਦੀ

ਤੂੰ ਵਿਚ ਪਿਆ ਸਿਰ ਧੁਨਦਾ ਸੀ?

 

ਜੋ ਤੂੰ ਦਰਵਾਜ਼ੇ ਦਸਦਾ ਹੈ

ਕੀ ਉਸਤੋਂ ਬਾਹਰ ਆਂਦਾ ਸੈਂ?

ਜਾਂ ਵਿੱਚੇ ਰਹਿਕੇ, ਉਹਨਾਂ ਤੋਂ

ਦਰਸ਼ਨ ਹੀ ਦੇਂਦਾ ਲੈਂਦਾ ਸੈਂ ?

 

ਗੰਗਾ ਰਾਮ-       ਸੀ ਦੇਵਤਿਆਂ ਦੇ ਵੱਸ ਸਦਾ

ਵੱਸ ਮੇਰੇ ਰੱਖਣ ਮਾੜਾ ਸੀ,

ਉਹ ਬੰਦੀ ਨਾਂ, ਇਕ ਰਾਖੀ ਦਾ

ਮੈਂ ਦ੍ਵਾਲੇ ਤਕੜਾ ਵਾੜਾ ਸੀ।

 

ਓ ਰਸਤੇ ਮੌਜ ਬਹਾਰਾਂ ਦੇ

ਵਾ ਚਾਨਣ, ਸ੍ਵਾਦਾਂ ਦੇਂਦੇ ਸਨ,

ਪਰ ਮੈਨੂੰ ਅੰਦਰੇ ਰਖਦੇ ਸਨ

ਓਹ ਦਾਤੇ ਰੱਖ ਕਰੇਂਦੇ ਸਨ।

103 / 137
Previous
Next