

ਬੁੱਢਾ ਤੋਤਾ- ਜੋ ਅੰਮ੍ਰਿਤ ਖਾਣੇ ਮਿਲਦੇ ਸੇ
ਉਹ ਦੇਂਦੇ ਤੈਨੂੰ ਆਪੇ ਸੀ,
ਯਾ ਮੂੰਹ ਮੰਗਿਆ ਵੀ ਦੇਂਦੇ ਸੀ
ਜੋ ਤੈਨੂੰ ਲਗਦੇ ਮਾਪੇ ਸੀ ?
ਗੰਗਾ ਰਾਮ- ਜੋ ਭਾਵੇ ਓਹਨਾਂ ਮਾਪਿਆਂ ਨੂੰ
ਨਿਜ ਬਾਲਾਂ ਵਾਂਗੂੰ ਦੇਂਦੇ ਸੀ,
ਮੈਂ ਮੰਗਣ ਕੋਲੋਂ ਸੰਗਦਾ ਸਾਂ
ਜੇ ਚਾਹੁਣ ਆਪ ਕਰੇਂਦੇ ਸੀ।
ਬੁੱਢਾ ਤੋਤਾ- ਜੇ ਬਾਲ ਕਦੀ ਕੁਈ ਓਹਨਾਂ ਦਾ
ਤੈਂ ਨਾਲ ਖੇਡਦਾ ਹਸਦਾ ਸੀ,
ਤੇ ਤੈਥੋਂ ਚੱਕ ਵਢੀਂਦਾ ਸੀ,
ਉਹ ਜਾ ਮਾਪਯਾਂ ਨੂੰ ਦਸਦਾ ਸੀ,
ਤਦ ਤੈਨੂੰ ਸੋਟੀ ਪੈਂਦੀ ਸੀ
ਤੇ ਚੂਰੀ ਬੰਦ ਰਹਾਂਦੀ ਸੀ ?
ਜਾਂ ਗਲ ਨ ਗਉਲੀ ਜਾਂਦੀ ਸੀ,
ਕੁਈ ਆਫਤ ਸਿਰੇ ਨ ਆਂਦੀ ਸੀ?