Back ArrowLogo
Info
Profile

ਗੰਗਾ ਰਾਮ-       ਜੇ ਮੈਂ ਅਪਰਾਧ ਕਮਾਂਦਾ ਸਾਂ,

ਤਦ ਕੀਤੇ ਦਾ ਫਲ ਪਾਂਦਾ ਸਾਂ,

ਪਰ ਮੈਂ ਬੀਬਾ ਬਣ ਰਹਿੰਦਾ ਸਾਂ,

ਵਸ ਲਗਦੇ ਨਹੀਂ ਦੁਖਾਂਦਾ ਸਾਂ।

 

ਇਹ ਕਹਿੰਦਾ ‘ਲਟਪਟ ਪੰਛੀ' ਦੀ

ਫਿਰ ਗੰਗੂ ਬੋਲੀ ਪਾਂਦਾ ਏ,

ਸੁਣ ਤੋਤਾ ਧੌਣ ਉਠਾਂਦਾ ਏ

ਤੇ ਅਗਲੀ ਗਲ ਚਲਾਂਦਾ ਏ।

 

ਬੁੱਢਾ ਤੋਤਾ-       ਇਹ ਬੋਲੀ ਜਿਸ ਵਿਚ ਬੋਲੇਂ ਤੂੰ

ਇਹ ਦੇਵ-ਲੋਕ ਦੀ ਬਾਣੀ ਹੈ ?

ਰਮਜ਼ ਬੀ ਦੱਸੀ ਤੈਨੂੰ ਹੈ,

ਜਾਂ ਕੰਠ ਕਰਨ ਦੀ ਠਾਣੀ ਤੈਂ?

 

ਜੇ ਸਮਝੇ ਤਾਂ ਸਮਝਾਵੀਂ ਤੂੰ

ਕੀ ਇਸਦਾ ਸਿੱਟਾ ਜਾਤਾ ਈ?

ਕੀ ਭੇਤ ਸਮਝ ਤੂੰ ਲੀਤੇ ਹਨ,

ਕੀ ਵਿੱਤੋਂ ਵੱਧ ਪਛਾਤਾ ਈ?

105 / 137
Previous
Next