

ਗੰਗਾ ਰਾਮ- ਮੈਂ ਸਮਝ ਨਹੀਂ ਮੈਂ ਕੀ ਬੋਲਾਂ
ਜੋ ਬੋਲਣ ਸੋਈ ਨਕਲ ਕਰਾਂ,
ਓਹ ਰੀਝਣ ਏਨ੍ਹਾਂ ਨਕਲਾਂ ਤੇ
ਮੈਂ ਖੁਸ਼ੀ ਕਰਨ ਦੀ ਅਕਲ ਕਰਾਂ।
ਇਹ ਸੁਣਕੇ ਤੋਤਾ ਹੱਸ ਪਿਆ
ਸਿਰ ਫੇਰ ਡਾਰ ਨੂੰ ਕਹਿੰਦਾ ਏ:
ਕੁਛ ਸਮਝਿਆ ਬਰਖੁਰਦਾਰੋ ਜੇ
"ਕਿਸ ਥਾਂ ਇਹ ਪ੍ਯਾਰਾ ਰਹਿੰਦਾ ਏ?
'ਨਹੀਂ ਦੇਵ-ਲੋਕ ਦਾ ਵਾਸੀ ਏ
'ਨਹੀਂ ਦੇਵਾਂ ਰਸਤੇ ਪਾਇਆ ਏ,
ਉਸ ਮਾਨੁਖ ਧਰਤੀ ਟੁਰਦੇ ਨੇ
'ਵਿਚ ਬੰਦੀ ਕੈਦ ਰਖਾਇਆ ਏ।'
ਹੋ ਅਚਰਜ ਸਾਰੇ ਤ੍ਰਬਕ ਗਏ
ਪਏ ਬਿਟ ਬਿਟ ਸਾਰੇ ਤਕਦੇ ਹੈਂ,
ਵਲ ਬਾਬੇ ਮੁੜ ਮੁੜ ਵੇਂਹਦੇ ਨੇ
ਵਲ ਗੰਗੂ ਤਕਦੇ ਜਕਦੇ ਹੈਂ।
ਪਾ ਘੂਰੀ ਗੰਗੂ ਵੇਹਰੇ ਹੈ
ਫਿਰ ਹੇਠਾਂ ਨਜ਼ਰ ਦੁੜਾਵੈ ਹੈ,
ਮਤ ਕਿਧਰੇ ਢੂੰਡ ਕਰੇਂਦਾ
ਜੇ ਕੋਈ ਵਤਨੀ ਤੁਰਿਆ ਆਵੇ ਹੈ।