

ਹੁਣ ਬੁੱਢੇ ਤੋਤੇ ਆਹ ਭਰੀ
ਫਿਰ ਨੈਣ ਅਕਾਸ਼ ਉਠਾਂਦਾ ਏ,
ਜੋ ਅੱਖੀ ਕਦੀ ਨ ਰੋਂਦੀ ਸੀ
ਦੋ ਅੰਝੂ ਭਰਕੇ ਲ੍ਯਾਂਦਾ ਏ।
ਨਾਂ ਗਮਜ਼ੇ ਚੁੰਮੇ ਨੈਣ ਕਦੇ
ਓ ਉਠੇ ਰਸੀਲੇ ਰੰਗ ਵਰੇ,
ਵਿਚ ਗੱਡ ਅਕਾਸ਼ਾਂ ਅਦਬ ਭਰੇ
* ਉਹ ਬਾਬਾ ਐਂ ਅਰਦਾਸ ਕਰੇ:-
'ਹੇ ਸਭ ਤੋਂ ਉੱਚੇ ਉੱਡਣ ਵਾਲੇ!
'ਅਰਸ਼ਾਂ ਤੋਂ ਵੀ ਪਰੇ ਪਰੇ।
'ਉੱਚੇ ਵੱਸੋ ਬਿਨਾਂ ਆਲ੍ਹਣੇ
'ਬਿਨ ਖੰਭਾਂ ਤਰ ਗਗਨ ਰਹੇ !
ਪੌਣ, ਅਕਾਸ਼, ਧਰਤਿ, ਤਲ, ਪਾਣੀ
ਹਰ ਥਾਂ ਤੋਂ ਦਿਲ-ਪੀੜ 'ਸੁਣੋਂ
ਅਰਦਾਸ ਪਸ਼ੂ ਦੀ, ਦਾਤੇ!
'ਕਦੇ ਨ ਰੱਖੀਂ ਮਿਹਰ ਖੁਣੋਂ।