Back ArrowLogo
Info
Profile

ਸਾਨੂੰ ਰੱਖ ਸੁਤੰਤਰ, ਦਾਤੇ !

‘ਬੰਦੀ ਸਾਥੋਂ ਦੂਰ ਢਹੇ,

'ਪਰਤੰਤਰ ਨਾਂ ਕਦੇ ਕਰਾਵੀਂ

ਖੁਲ੍ਹ ਦਾ ਸਦਾ ਸ਼ਊਰ ਰਹੇ।

 

ਮੂੰਹ ਤਕੀਏ ਨਾ ਕਦੇ ਕੈਦ ਦਾ

‘ਕਦੇ ਗੁਲਾਮੀ ਆਵੇ ਨਾਂ,

ਗੋਲਾ ਕਦੇ ਨ ਕਰੀਂ ਕਿਸੇ ਦਾ

'ਪਿੰਜਰੇ ਸਾਨੂੰ ਪਾਵੇ ਨਾਂ।

 

"ਦਾਸ ਬਣਾ ਨ ਖ਼ਿਦਮਤ ਪਾਵੀਂ

ਸਾਡੀ ਖੁੱਲ ਖੁਹਾਵੀਂ ਨਾਂ;

‘ਦੂਏ ਦੇ ਵਸ ਪਾਕੇ ਸਾਨੂੰ

'ਮਨ ਦੀ ਮੌਜ ਗੁਵਾਵੀਂ ਨਾਂ।

 

'ਆਜ਼ਾਦੀ ਤਕ ਤੇਰਾ ਦਿੱਤਾ

ਸਭ ਨੂੰ ਦਾਨ ਕਰਾਈਂ ਤੂੰ,

ਤ੍ਰਠ ਪ੍ਰਭੂ ਇਹ ਦਾਤ ਨ ਖੁੱਸੇ

'ਦਿੱਤੀ ਦਈ ਰਹਾਈਂ ਤੂੰ ।

108 / 137
Previous
Next