

"ਮਰਜ਼ੀ ਹੇਠ ਕਿਸੇ ਦੀ ਮਰਜ਼ੀ
'ਧੱਕੇ ਨਾਲ ਨ ਲਗੇ ਕਦੀ,
'ਰੋਕਾ ਕਿਸੇ ਕਿਸਮ ਦਾ, ਸਾਈਆਂ!
'ਪਵੇ ਕਦੇ ਨਾ ਠਗੇ ਕਦੀ।
'ਜੰਗਲ ਵਾਸਾ ਬੇਸ਼ਕ ਦੇਵੀਂ
'ਮਾੜੀ ਮਹਿਲ ਨ ਸ਼ਹਿਰ ਦਈਂ,
'ਤਨ ਨੂੰ ਕੱਜਣ ਖੁਸ਼ੀ ਮਿਲੇ ਪਰ
'ਖੁੱਲ੍ਹ ਕਦੇ ਨਾ ਖੱਸ ਲਈਂ।
'ਬੇਸ਼ਕ ਸਾਡੀ ਚੋਗ ਖਿਲਾਰੀਂ
'ਹੰਢ ਹੰਢ ਦਿਨ ਪੇਟ ਭਰੇ,
'ਪੇਟ ਭਰੇ ਚਹਿ ਊਣਾ ਰਹਿ ਜਏ
'ਖੁੱਲ੍ਹ ਨ ਸਾਡੀ ਕਦੇ, ਮਰੇ।
ਰੁੱਖੋਂ ਰੁੱਖ ਫਿਰਾਵੀਂ ਸਾਨੂੰ
'ਡਾਲੋ ਡਾਲ ਉਡਾਵੀਂ ਤੂੰ,
ਧ੍ਰੇਕੋਂ ਧ੍ਰੇਕ ਟਪਾਕੇ ਸਾਨੂੰ
ਕੌੜੇ ਫਲੀਂ ਰਿਝਾਵੀਂ ਤੂੰ