Back ArrowLogo
Info
Profile

ਬਨ, ਪਰਬਤ, ਜਲ, ਬਨੀਂ, ਪਹਾੜੀ,

'ਰੇਤ ਥਲੀਂ ਥਾਂ ਦੇਵੀਂ ਤੂੰ ।

'ਖੁੱਲ ਜੁ ਦਿੱਤਾ ਹੱਕ ਸਭਸ ਨੂੰ

ਦੇਖੇ ਕਦੇ ਨੇ ਲੇਵੀਂ ਤੂੰ !

 

'ਆਨ ਬਾਨ ਦਿਲ ਸ਼ਾਨ ਅਸਾਡੀ

ਤੇਰੇ ਤਾਣ ਰਖਾਵੀਂ ਤੂੰ !

ਪ੍ਯਾਰ ਆਪਣੇ ਬਾਝ, ਪ੍ਰਭੂ ਜੀ

ਦੂਜੀ ਕੈਦ ਨ ਪਾਵੀਂ ਤੂੰ !

 

'ਕੈਦ ਕਰਨ ਤੇ ਆਖਣ ਰਾਖੀ

'ਦਰਸ਼ਨ ਦੇਵ ਕਰਾਵੀਂ ਨਾਂ,

'ਪਾਣ ਪਿੰਜਰੇ ਦੇਣ ਚੂਰੀਆਂ

'ਐਸੇ ਸਖੀ ਮਿਲਾਵੀਂ ਨਾਂ

 

ਖੰਭ ਅਸਾਡੇ, ਪੈਰ ਅਸਾਡੇ,

'ਦਿਲ ਸਾਡੇ ਨੂੰ ਰੋਕ ਕਰੇ,

ਧਰਮੀ ਐਸੇ ਅਸਾਂ ਨ ਮੇਲੀ '

ਡੋਰ ਪਾਇ ਹਥ ਵਾਗ ਫੜੇ।

110 / 137
Previous
Next