

‘ਖੁਲ੍ਹੇ ਉਡੰਦ੍ਯਾਂ, ਮੌਜ ਫਿਰੰਦਯਾਂ
'ਬਾਜ ਕਿ ਬਿੱਲਾ ਆਣ ਪਵੇ,
‘ਮਦਦ ਵਿਹੂਣੇ ਰਾਖੀ ਬਾਝੋਂ
'ਕੁਲ ਸਾਰੀ ਚਹਿ ਨਾਸ਼ ਹੁਏ,
'ਜਦ ਤਕ ਇੱਕ ਅਸਾਂ 'ਚੋਂ ਜੀਵੇ
'ਖੁੱਲ੍ਹ ਵਿਚ ਓਸ ਸੁਆਸ ਵਹੇ।
'ਇਕ ਅਰਦਾਸ ਹੋਰ ਹੈ, ਸਾਈਆਂ!
'ਮਿਹਰ ਕਰੀਂ ਦੇ ਕੰਨ ਸੁਣੀਂ,
ਪਸ਼ੂ ਅਸੀਂ ਹਾਂ ਪਸ਼ੂ ਰਖਾਵੀਂ
‘ਬੇਸ਼ਕ ਸਖਣੇ ਸਭਨ ਗੁਣੀਂ।
ਉਹ ਨਾ ਅਕਲ ਅਸਾਨੂੰ ਦੇਵੀਂ,
'ਉਹ ਤਹਿਜ਼ੀਬ ਦਿਵਾਵੀਂ ਨਾਂ,
'ਓਹ ਸਭ੍ਯਤਾ ਦੂਰ ਰਹਾਵੀਂ
'ਵਿਦ੍ਯਾ ਓਹ ਸਿਖਾਵੀਂ ਨਾਂ,
'ਜਾਲ ਪਾਣ ਤੇ ਘੜਨ ਪਿੰਜਰੇ
'वैर ਪਾਣ ਸਖਲਾਵੇ ਜੋ
'ਖੰਭ ਤੋੜ ਕਰ ਬੋਟ ਬਹਾਵੇ
'ਦੂਜਿਆਂ ਬੰਦੀ ਪਾਵੇ ਜੋ,