Back ArrowLogo
Info
Profile

'ਲੋਕ ਗ਼ੁਲਾਮ ਬਨਾਇ ਬਹਾਲੇ

'ਸੁਰਤਾਂ ਕਤਲ ਕਰਾਵੇ ਜੋ,

'ਤੇਰੇ ਰਚੇ ਸੁਤੰਤਰ ਬੰਦੇ,

'ਪਰ ਦੇ ਤਾਣ* ਸੁਟਾਵੇ ਜੋ।

 

ਖੁੱਲ੍ਹ ਹਰਣ ਦੀ ਜਾਚ ਅਸਾਨੂੰ

'ਸਾਈਆਂ! ਕਦੇ ਸਿਖਾਈਂ ਨਾਂ,

ਪਸ਼ੂ ਅਸਾਂ ਨੂੰ ਚਾਹੇ ਰੱਖੀਂ

'ਮਾਨੁਖ ਕਦੇ ਬਨਾਈਂ ਨਾਂ।

 

'ਚਹੇ ਜੰਗਲੀ ਚਹੇ ਪਸ਼ੂ ਰਖ

'ਦਾਨੇ ਚਹੇ ਬਨਾਈਂ ਨਾਂ।

‘'ਖੁੱਲ੍ਹ ਵੇਚਣ' ਦੀ ਅਕਲ ਨ ਦੇਵੀਂ

''ਖੁੱਲ੍ਹ ਖੋਹਣ ਜਾਚ ਸਿਖਾਈਂ ਨਾਂ।

 

'ਖੁੱਲ੍ਹ ਰੱਖਣ ਦੀ ਗ਼ੈਰਤ ਦੇਵੀਂ

'ਖੁੱਲ੍ਹ ਖੁਹਣੋ' ਸ਼ਰਮ ਦਿਵਾਵੀਂ ਤੂੰ,

ਖੁੱਲ੍ਹ ਲਈਏ, ਖੁੱਲ੍ਹ ਦਾਨ ਕਰਾਈਏ

'ਖੁੱਲ੍ਹ ਦੇ ਦਾਸ ਬਨਾਵੀਂ ਤੂੰ ।

–––––––––––––

ਪਰਾਏ ਦੇ ਆਸਰੇ।

112 / 137
Previous
Next