Back ArrowLogo
Info
Profile

ਤਾਰੇ ਵਿੱਚ ਅਕਾਸ਼ਾਂ ਚਿਤਰੇ,

ਲਟਕ ਗਏ ਵਿਚ ਸਰ ਦੇ,

ਨੀਲਾ ਹੇਠ ਅਕਾਸ਼ ਵਿਛਾਕੇ

ਖਿਲਰੇ, ਜਲ ਵਿਚ ਤਰਦੇ।

 

ਡਲ੍ਹਕ ਆਪਣੀ, ਡੋਲਣ ਜਲ ਦੀ,

ਦੋ ਡਲ੍ਹਕਾਂ ਰਲ ਗਈਆਂ,

ਵਿੱਚ ਡੂੰਘਾਣਾਂ ਅਰਸ਼ੀ ਮੌਜਾਂ

ਦੂਣੀਆਂ ਹੋ ਹੋ ਪਈਆਂ।

 

ਅਜਬ ਸਫ਼ਾਈ ਨੀਰ ਤੁਧੇ ਦੀ

ਜਿਸ ਨੇ ਬੰਨ੍ਹ ਉਤਾਰੀ,

ਸਾਰੀ ਛਬੀ ਅਕਾਸਾਂ ਵਾਲੀ!

ਅਪਣੇ ਵਿੱਚ ਖਿਲਾਰੀ।

 

ਗੰਦਲ ਕੁਆਰ ਵਾਂਙ ਇਕ ਲੰਮੀ!

ਡੀਲ ਸੁਹਾਵੀ ਵਾਲੀ

ਪਤਲੀ ਤੇ ਕੁਛ ਨਾਜ਼ਕ-ਕੋਮਲ

ਜਾਪੇ ਭੋਲੀ ਭਾਲੀ,

 

ਆ ਨਿਕਲੀ ਮੁਟਿਆਰ ਏਸ ਥਾਂ,

ਗਰਮ ਗਰਮ ਸਾਹ ਭਰਦੀ,

ਨਰਮ ਨਰਮ ਧਰ ਪੈਰ ਤੁਰੇਂਦੀ,

ਚਿਹਰੇ ਛਾਈ ਜ਼ਰਦੀ।

115 / 137
Previous
Next