Back ArrowLogo
Info
Profile

ਕਦਮ ਕਦਮ ਤੇ ਅਝਕੇ, ਝਿਜਕੇ,

ਉੱਪਰ ਹੇਠ ਤਕਾਵੇ,

ਅੱਗੇ ਪਿੱਛੇ ਨਜ਼ਰ ਮਾਰਕੇ

ਠਹਿਰੇ, ਨੈਣ ਮਿਟਾਵੇ।

 

ਸੋਚ ਵਿੱਚ ਡੁਬ ਜਾਵੇ ਸਾਰੀ,

ਤ੍ਰਰ੍ਹਕ ਅੱਖੀਆਂ ਖੁਹਲੇ,

ਸੁਹਣੇ ਨੈਣ ਕਟੋਰੀਆਂ ਵਰਗ੍ਯੋਂ

ਨੀਰ ਛਮਾਂ ਛਮ ਡੁਹਲੇ।

 

ਭਰੇ ਹਾਹੁਕਾ ਕਹੇ: "ਹਾਇ! ਹੈ

ਕਾਹਨੂੰ ਏ ਕੁਛ ਬਣਿਆਂ ?

"ਕੀ ਹੈ? ਤੇ ਏ ਕਿਉਂ ਹੈ ਸਾਰਾ

ਪੇਟਾ ਤਾਣਾਂ ਤਣਿਆਂ ?

 

'ਮੈਂ ਜੀਂਦੀ’, ਮੈਂ ਜਾਣਾ 'ਜੀਂਦੀ',

'ਹਾਂ ਜੀਵਨ' ਮੈਂ ਜਾਣਾ,

"ਪਰ ਏ 'ਜੀਵਨ ਕੀ ਹੈ ਵਸਤੂ?

ਕੀ ਹੈ ਇਸਦਾ ਮਾਣਾ?

 

"ਮੈਂ ਵਰਗੇ ਲਖ ਹੋ ਹੋ ਮਰ ਗਏ

ਸਮਝੇ ਨਾ 'ਕਿਉਂ ਹੋਏ-

'ਹੋਂਦ ਆਪਣੀ' ਲਖੀ ਨ 'ਕੀ ਹੈ’

ਬਿਨ ਸਮਝੇ 'ਹੋ ਮੋਏ।

116 / 137
Previous
Next