Back ArrowLogo
Info
Profile

"ਲੱਖਾਂ ਹੋਕੇ ਲੱਗ ਰਹੇ ਹਨ

ਆਸ ਅੰਦੇਸਿਆਂ ਅੰਦਰ,

"ਫਸੇ ਧੁਨਾਂ ਵਿਚ ਫਿਰਦੇ ਜੀਕੂੰ

ਵਿੱਚ ਚਿਕਾਬੂ ਮੰਦਰ।

 

“ 'ਹੈਵੇ ਤੇ ਏ ਜਾਪੇ 'ਹੈਵੇ :

ਕੀ 'ਕੀ ਹੈ ?' ਨਾ ਜਾਪੇ,

'ਕਿਉਂ ਹੈ ?' ਤੇ ਏ 'ਕੀਕੂੰ ਹੋਵੇ??

ਇਹ ਗੱਲ ਨਹੀਂ ਸਿਞਾਪੇ।

 

"ਮੈਨੂੰ ਕੀ ਏ ਰੋਗ ਲੱਗ ਗਿਆ

ਕਿਉਂ ਇਹ ਭੇਤ ਖੁਲ੍ਹਾਵਾਂ ?

"ਤੜਫਾਂ ਕਿਵੇਂ ਬੁਝਾਰਤ ਬੁੱਝਾਂ-

ਆਪਾ ਕਿਵੇਂ ਤਕਾਵਾਂ ?

 

"ਦੱਸ ਜਿੰਦੇ! ਤੂੰ ਹੈਂ ਕੀ ਅੜੀਏ!

ਪੰਡ ਵਲਵਲੇ ਵਾਲੀ ?

"ਝਰਨਾਟਾਂ ਜੋ ਜਾਣ ਨ ਝਲੀਆਂ

ਆਪੇ ਛੇੜਨ ਵਾਲੀ ?

 

"ਹਸਰਤ, ਆਸ, ਨਿਰਾਸਾ ਟੋਏ

ਆਪੇ ਵਿਚ ਉਪਜਾਵੇਂ,

"ਆਪ ਵਿਰਾਗਨ ਹੋਕੇ, ਅੜੀਏ!

ਆਪ ਡੋਬ ਪਈ ਖਾਵੇਂ!

117 / 137
Previous
Next