Back ArrowLogo
Info
Profile

"ਉਠਨ ਉਮੰਗਾਂ ਤੇ ਚਾ ਉੱਚੇ,

ਖਿੱਚਾਂ ਧੂਹ ਲਿਜਾਵਨ,

"ਕਾਂਬਾ ਛਿੜੇ, ਥ੍ਰਰਾਟਾਂ ਥਰਕਨ,

ਲਹਿਰਾਂ ਕਹਿਰ ਮਚਾਵਨ।

"ਆਪਾ ਪਿਆ ਸਦਕੜੇ ਹੋਵੇ।

ਕਿਸਤੋਂ? ਪਤਾ ਨ ਲੱਗੇ,

"ਕਿਸਦੇ ਪ੍ਯਾਰ ਖਿਚੀਂਦਾ ਜਾਵੇ ?

ਕੌਣ ਪਿਆ ਸੂ ਠੱਗੇ ?

"ਕਦੇ ਅਕਲ ਵਿਚ ਆਵੇਂ ਜਿੰਦੇ!

ਦਾਨਾ ਹੋ ਹੋ ਸੋਚੇਂ,

"ਸੋਚੀਂ ਤਰੇਂ; ਰੁੜ੍ਹੇ ਤੇ ਡੁੱਬੇ,

ਉਛਲ ਉਛਾਲੇ ਬੋਚੇਂ,

"ਠੁਹਕਰ ਖਾਇ ਕਿਤੋਂ ਮੁੜ ਆਵੇ,

ਭੇਤ ਨ ਸਾਰਾ ਖੁੱਲ੍ਹੇ-

'ਕਿਉਂ ਹੋਯਾ ?' 'ਏ ਜੀਵਨ ਕੀ ਹੈ??

'ਆਪਾ' ਕਿਉਂ ਹਾਂ ਭੁੱਲੇ ?

"ਹਾਇ! ਕਰਾਂ ਕੀ? ਮੈਨੂੰ ਜਿੰਦੇ!

ਖਾਵਣ ਪੀਣ ਨ ਭਾਵੇ,

"ਕੋਈ ਸ੍ਵਾਦ ਨ ਮੋਂਹਦਾ ਆਕੇ

'ਦਿਸਦਾ' ਨਾਂ ਪਰਚਾਵੇ।

118 / 137
Previous
Next