Back ArrowLogo
Info
Profile

"ਤੂੰ ਕੀਹ ਹੈਂ? ਤੂੰ ਦੱਸ ਅਸਾਨੂੰ,

ਅੜੀਏ! ਹੋਰ ਖਪਾ ਨਾ,

"ਬਹੁਤ ਰੁਲਾਯਾ ਹਈ ਅਸਾਂਨੂੰ,

ਭੁਆਲੀ ਹੋਰ ਪੁਆ ਨਾ।

 

"ਦੱਸ ਕੌਣ ਤੂੰ ? ਕੀ ਹੈਂ ਸਖੀਏ!

ਹੁਣ ਦੱਸਣੋਂ ਨਾ ਨੱਸੀਂ

"ਆਪਣਾ ਆਪ ਲੁਕਾਯਾ ਜਿਹੜਾ

ਖੁਹਲ ਅਸਾਨੂੰ ਦੱਸੀਂ

 

"ਮੈਨੂੰ ਭਰਮ ਪਏ ਨੀ ਜਿੰਦੇ!

ਤੂੰ ਪਰਦੇ ਵਿਚ ਬਹਿੰਦੀ,

"ਭੋਰਾ ਰੂਪ ਦਿਖਾਵੇਂ, ਬਾਕੀ

ਲੁਕੀ ਪਰਦਿਆਂ ਰਹਿੰਦੀ,

"ਨਿੱਕੀ ਰਮਜ਼ ਅਕਲ ਦੀ ਮਾਰੇਂ,

ਹੋਰ ਨ ਕੁੱਝ ਦਿਖਾਵੇਂ,

"ਬਾਕੀ ਆਪਾ ਲੁਕਿਆ ਤੇਰਾ

ਸਾਨੂੰ ਨਾ ਦਿਸਿਆਵੇ।

 

"ਜਦੋਂ ਵਲਵਲੇ ਸਿੱਕਾਂ ਸਧਰਾਂ,

ਖਿੱਚਾਂ ਪੈਣ, ਹਿਲਾਵਣ,

"ਕਸਕ ਕਸਕਦੀ ਟੁੰਬ ਝੰਝੋਲੇ,

ਹਿੱਲ ਹਰੋਲੇ ਆਵਨ,

119 / 137
Previous
Next