Back ArrowLogo
Info
Profile

"ਕਿਉਂ ਤੂੰ ਸੁਹਣਾ ਸੁਖੀ ਦਿਸੀਵੇਂ

ਲਹਿਰਾਂ ਲਏਂ ਹੁਲਾਰੇ ?

"ਜੀਵਨ ਦੇ ਕੀ ਭੇਤ ਖੁਲ੍ਹੇ ਹਨ

ਤੈਂ ਪਰ ਆਨ, ਪਿਆਰੇ!

 

"ਕਿਉਂ ਸੰਤੁਸ਼ਟ, ਰੱਜਿਆ, ਰਾਜ਼ੀ,

ਬਿਨ ਹਸਰਤ ਦਿਸ ਆਵੇਂ?

"ਡਲ੍ਹਕੇ ਤੇ ਵਾ ਭੱਖੋਂ ਸੁਹਣੀ,

ਅਰਸ਼ੀ ਰੰਗ ਦਿਖਾਵੇਂ ?

 

"ਦੱਸ ਸੱਜਣਾਂ ਜੀਵਨ ਕੀ ਹੈ,

ਜੀਵਨ ਸਾਨੂੰ ਦੱਸੀ ?

“ਖੂਹਲੀਂ ਭੇਤ, ਹਸਾਵੀਂ ਸਾਨੂੰ,

ਫਿਰ ਤੂੰ ਸੁਹਣਿਆਂ ਹੱਸੀਂ?”

 

'ਸਰਰ ਸਰਰ' ਇਕ ਧੁਨੀ ਅਨੋਖੀ

ਉਸ ਸਰ ਵਿਚੋਂ ਆਈ,

ਮਾਨੋਂ ਕੁਈ ਅਪਸਰਾ ਜਲ ਤੋਂ

ਸੁਰ ਪ੍ਯਾਰੀ ਵਿਚ ਗਾਈ:-

 

"ਫਿਰ ਆਨਾ, ਫਿਰ ਆਨਾ ਆਨਾ,

ਆਨਾ, ਆਨਾ, ਆਨਾ,

"ਫਿਰਜੀ,ਫਿਰਜੀ, ਫਿਰਫਿਰ, ਫਿਰਫਿਰ

ਫਿਰ ਆਨਾ, ਫਿਰ ਆਨਾ"।

121 / 137
Previous
Next