Back ArrowLogo
Info
Profile

ਠੰਡਾ ਸਾਹ ਸਹੂਲਤ ਵਾਲਾ,

ਮੁਟਿਆਰਨ ਨੂੰ ਆਇਆ।

ਆਸਾ ਬੰਨ੍ਹ ਉਮੈਦਾਂ ਲ੍ਯਾਈ,

ਕਦਮ ਪਿਛਾਹਾਂ ਪਾਇਆ।

 

ਸੂਰਜ ਅਜੇ ਨ ਟਿੱਕੀ ਨਿਕਲੀ,

ਲਾਲੀ ਭਾਹ ਨ ਛਾਈ,

ਚਿੜੀ ਚੁਹਕੀ ਅਜੇ ਨ ਹੈਸੀ,

ਪਹੁ-ਫੁਟ ਅਜੇ ਨ ਆਈ।

 

ਉਹ ਮੁਟਿਆਰ ਕਈ ਦਿਨ ਮਗਰੋਂ

ਇਕ ਦਿਨ ਅੰਮ੍ਰਿਤ ਵੇਲੇ

ਉਸ ਸਰ ਦੇ ਫਿਰ ਕੰਢੇ ਆਈ,

ਲੈ ਦਿਲ-ਵਹਿਣ ਝਮੇਲੇ।

 

ਕੀ ਦੇਖੇ ਉਸ ਸਰਵਰ ਅੰਦਰ

ਜਲ ਦੇ ਉਪਰ ਤਰਦੇ,

ਗੋਲ ਗੋਲ ਤੇ ਸਾਵੇ ਸਾਵੇ

ਪੱਤਰ ਡੱਲ੍ਹ ਡੱਲ੍ਹ ਕਰਦੇ।

 

ਪਾਣੀ ਦੇ ਗਲ ਲੱਗੇ ਹੋਏ,

ਕੁਛ ਹਨ ਉਚੇ ਹੋਏ,

ਕਿੰਨਿਆਂ ਉੱਪਰ ਨੀਰ ਤਰੁਪਕੇ

ਮੋਤੀ ਜਿਉਂ ਡਲ੍ਹਕੋਏ,

122 / 137
Previous
Next