

ਚਮਕਣ ਤੇ ਡਲ੍ਹਕਣ ਏ ਤੁਪਕੇ
ਕੰਬਣ ਤੇ ਫਿਰ ਟਿਕਦੇ
ਆਸਾ ਦੇਣ ਲੋਚਨਾ ਵਾਲੀ,
ਨੈਣ ਜਿਵੇਂ ਕੋਈ ਸਿਕਦੇ।
ਚਾਨਣ ਬੀ ਹੁਣ ਵਧਿਆ ਸੁਹਣਾ
ਪੁਰਿਓ ਆਈ ਲੋਈ,
ਪਹੁ ਦੀ ਚਿੱਟੀ ਚਾਦਰ ਵਿਛ ਗਈ,
ਚਿਹ ਚਿਹ ਬਨ ਵਿਚ ਹੋਈ।
ਜੋਬਨ ਦੇਖ ਮਸਤੀਆਂ ਭਰਿਆ,
ਠੰਢ ਟਿਕਾਉ ਨਿਰਾਲਾ।
ਦੂਣੀ ਪੱਤ ਸੁਹਾਵੀ ਸਜਿਆ,
ਛੰਭ ਪੱਤਿਆਂ ਵਾਲਾ,
ਕਹਿੰਦੀ ਨਾਰ: "ਭਰੇ ਤੇ ਮੱਤੇ
ਲਹਿ ਲਹਿ ਕਰਦੇ ਸਰ ਜੀ!
"ਕੀ ਹੈ ਜੀਵਨ ? ਦੱਸੋ ਮੈਨੂੰ
ਚਿੰਤਾ ਦੇਵੋ ਹਰ ਜੀ!
"ਗੋਲ ਗੋਲ ਤੇ ਸਾਵੇ ਸਾਵੇ
ਚੱਕਰ ਤੈਂ ਵਿਚ ਛਾਏ,
'ਕਿਸੇ ਕਿਸੇ ਤੇ ਪਾਣੀ ਤੁਪਕੇ
ਮੋਤੀ ਜਿਉਂ ਡਲ੍ਹਕਾਏ।