Back ArrowLogo
Info
Profile

"ਕੀ ਜੀਵਨ ਏ ਗੋਲ ਚੱਕਰੀ

ਨਿਰੀ ਡਲ੍ਹਕ ਇਕ ਜਾਣਾ ?

"ਪਿਆ ਨਿਤਾਣਾ ਹੈ ਸਰਵਰ ਵਿਚ,

ਭੇਤ ਹਿਠਾਂਹ ਛੁਪਾਣਾ ?

 

'ਕਿੱਥੋਂ ਤੇ ਕਿਉਜ ਆਏ ਸਾਰੇ

ਕੀ ਕਰਨੇ ਨੂੰ ਆਏ?

"ਚੁੱਪ ਮੁਹਰ ਹੈ ਲੱਗੀ ਸਭ ਨੂੰ

ਸਿਰ ਸਿਟ ਦਿਲ ਦਿਖਲਾਏ?”

 

ਰੁਮਕ ਰੁਮਕ ਪੱਛੋਂ ਤੋਂ ਆਈ

ਪਉਣ ਪਿਆਰੀ ਝੁਲਦੀ,

ਸਰ ਦੇ ਜਲ ਤੇ ਜਲ ਦੇ ਪੱਤੇ,

ਸਭ ਦੇ ਗਲ ਲਗ ਚਲਦੀ,

 

ਸਰਸ ਸਰਰ, ਸਰ ਸਰਰ ਸਰਰ' ਜਿਉਂ

ਧੁਨੀ ਛੰਭ ਤੋਂ ਆਵੇ,

ਮਾਨੋਂ ਜੀਭ ਲਗੀ ਹੈ ਸਰ ਨੂੰ

ਇਹ ਗਲ ਆਖ ਸੁਣਾਵੇ :-

 

"ਆਵੀਂ ਫਿਰ ਤੂੰ ਫਿਰਰ ਫਿਰਰ ਤੂੰ

ਫਿਰ ਆਵੀਂ ਫਿਰ ਆਈਂ,

"ਫਿਰ ਫਿਰ ਫਿਰ ਫਿਰ”,ਸਰ ਜੀ ਕਹਿੰਦਾ:

"ਆਵੀਂ, ਫਿਰ ਤੂੰ ਆਈ”

124 / 137
Previous
Next