Back ArrowLogo
Info
Profile

ਪੱਛੋਂ ਜਾ ਧਰਤੀ ਦੇ ਉਹਲੇ,

ਸੂਰਜ ਟਿੱਕੀ ਟਿਕਦੀ,

ਟਿਕਦੀ, ਲਹਿੰਦੀ, ਚਮਕ ਘਟੇਂਦੀ

ਹੇਠਾਂ ਹੇਠਾਂ ਡੁਬਦੀ।

 

ਲਾਲੀ ਲਾਲ ਛਈ ਅਸਮਾਨੀਂ

ਸੂਰਜ ਗਿਆਂ ਨਿਸ਼ਾਨੀ

ਚਿੱਟੀ ਭਾਹ ਪਸਰ ਗਈ ਸਾਰੇ,

ਟੁਰਦੀ ਇਹ ਬੀ ਜਾਨੀ।

 

ਇਸ ਵੇਲੇ ਕੁਛ ਦਿਨਾਂ ਬਿਤੀਤੇ

ਫਿਰ ਸਰਵਰ ਦੇ ਕੰਢੇ

ਉਹ ਮੁਟਿਆਰ ਖੜੀ ਸਾਹ ਭਰਦੀ,

ਨੈਣ ਭਰਨ ਲੂੰ ਕੰਡੇ:-

 

"ਸੂਰਜ ਛੁੱਪ ਗਿਆ ਧਰ ਉਹਲੇ”

ਰੋ ਕੇ ਇਹ ਗਲ ਕਹੀਆ:-

"ਸੰਝ ਹਨੇਰੇ ਸਹਿਮਾਂ ਵਾਲੀ

ਤੇਰੇ ਤੇ ਆ ਰਹੀਆ!

 

"ਇਹ ਤਾਂ ਦੱਸ ਅਸਾਂ ਨੂੰ ਸਜਣਾਂ !

ਤੈਂ ਵਿਚ ਇਹ ਕੀ ਹੋਇਆ ?

"ਰਾਜ ਹੰਸ ਦੀਆਂ ਧੌਣਾਂ ਵਰਗਾ

ਕਿੱਥੋਂ ਆ ਗਿਆ ਢੋਇਆ ?

125 / 137
Previous
Next