

"ਗੰਦਲ ਵਾਂਗ ਨਿਕਲ ਇਹ ਧੌਣਾਂ
ਹੋ ਉਚੀਆਂ ਹਨ ਝੁਕੀਆਂ,
"ਸਿਰ ਨਿਹੁੜਾਇ ਸ਼ਰਮ ਦੀਆਂ ਭਰੀਆਂ,
ਹਿਕੇ ਨਿਰਾਸਾ ਮੁਕੀਆਂ ?
"ਹਸਰਤ ਭਰੀਆਂ? ਕੇ ਵਿਚ ਸਦਮੇਂ
ਸਾਵੇ ਓਢਨ ਲੁਕੀਆਂ।
"ਬੰਦ ਜਗਤ ਦੇ ਭੇਤ ਵਾਂਗ ਹਨ?
ਕੇ ਖੁਲ੍ਹ ਕੇ ਹਨ ਸਕੀਆਂ ?
"ਪੋਟਲੀਆਂ ਕੀ ਵਲਵਲਿਆਂ ਭਰ
ਝੁਕੀਆਂ ਹਨ ਇਹ ਸਰੀਆਂ ?
"ਸੱਧਰ ਸਿੱਕਣ ਤੇ ਤ੍ਰਾਹ ਉਠਣ
ਵਿਚ ਇਨ੍ਹਾਂ ਦੇ ਧਰੀਆਂ।
"ਗੋਲ ਮੋਲ ਤੇ ਚੁੱਪ ਚਾਪ ਤੇ
ਸਿਰ ਸਿੱਟਣ ਦਿਖਲਾਇਆ,
"ਪ੍ਰਸ਼ਨ ਮਿਰੇ ਦਾ ਉੱਤਰ ਤੈਥੋਂ
ਇਹ ਸਰਵਰ ਸਰ ਆਇਆ?”
ਪਵਨ ਹਿਲੋਰੇ ਨਾਲ ਹਿੱਲਿਆ
ਸਰਵਰ ਪੱਤ ਤੇ ਕਲੀਆਂ,
ਧੁਨੀ ਅਜਾਇਬ ਆਈ ਵਿੱਚੋਂ,
ਬੋਲੀਆਂ ਕੋਈ ਭਲੀਆਂ:-