

"ਫਿਰਰ, ਫਿਰਰ ਫਿਰ, ਫਿਰ ਫਿਰ, ਫਿਰ ਫਿਰ
ਫਿਰ ਆਈਂ, ਫਿਰ ਆਈਂ,
"ਆਈਂ ਫਿਰ ਫਿਰ ਫਿਰਰ ਫਿਰਰ ਤੂੰ
ਫਿਰ ਆਈਂ ਫਿਰ ਆਈਂ।”
ਸਟ ਕੇ ਧੌਣ ਉਨ੍ਹਾਂ ਦੇ ਵਾਂਗੂੰ,
ਠੰਢਾ ਸਾਹ ਖਿਚੇਂਦੀ,
ਟੁਰ ਗਈ ਫੇਰ, ਹਾਹੁਕੇ ਲੈਂਦੀ,
ਗਿਣ ਗਿਣ ਕਦਮ ਧਰੇਂਦੀ।
ਫਿਰ ਆਈ ਇਕ ਸ਼ਿਖਰ ਦੁਪਹਿਰੀਂ
ਸੂਰਜ ਸਿਰ ਤਲਵਾਇਆ,
ਸਰਵਰ ਧੌਣਾਂ ਨਾਲ ਭਰ ਗਿਆ
ਪਰ ਇਕ ਰੂਪ ਵਟਾਇਆ,
ਸਭ ਸਿੱਧੇ ਹਨ ਖੜੇ ਹੋ ਗਏ,
ਸਿਰ ਸੂਰਜ ਦੇ ਵੰਨੇ,
ਨਿਹੁੜਾਈ ਗਰਦਨ ਨਹੀਂ ਕੋਈ,
ਜਿਉਂ ਜੋਗੀ ਟਕ ਬੰਨ੍ਹੇ।
ਮੁਸਕਾਈ ਤੇ ਨੀਝ ਲਾਇ ਕੇ
ਦੇਖ ਦੇਖ ਫਿਰ ਰੋਈ:
"ਹੇ ਸਰਵਰ! ਮੈਂ ਮੁਸ਼ਕਲ ਤੈਥੋਂ
ਅਜੇ ਹੱਲ ਨਹੀਂ ਹੋਈ।