Back ArrowLogo
Info
Profile

"ਕੀ ਸਿਰ ਚੱਕ ਤੱਕਣਾ ਉਪਰ,

ਅਸਮਾਨਾਂ ਧਿਰ ਤਕਣਾਂ ?

"ਤਕਣਾਂ, ਤਕਣਾਂ ਤੇ ਫਿਰ ਤਕਣਾਂ

ਬਿਨ ਉਤਰ, ਨਾ ਥਕਣਾ ?

 

"ਇਸ ਤੱਕਣ ਵਿਚ ਰਹਿਣ ਹਮੇਸ਼ਾਂ

ਭੇਤ ਕਦੇ ਨਹੀਂ ਖੁਲ੍ਹਣਾਂ,

"ਤਰਮਣ ਸਿੱਕਣ ਤੇ ਸਿਕ ਤੱਕਣ,

ਲੋਚਾਂ ਦੇ ਵਿਚ ਘੁਲਣਾਂ।

 

"ਅੱਜ ਦੱਸ ਤੂੰ ਭੇਤ ਗੈਬ ਦਾ,

ਖੋਲ੍ਹ ਚੁੱਪ ਦੀਆਂ ਮੁਹਰਾਂ ?

"ਜੀਭ ਛੇੜ ਕੁਈ ਵਾਕ ਸੁਣਾ ਦੇ,

ਕੱਟ ਅਸਾਡੀਆਂ ਅਹੁਰਾਂ"?

 

ਪਰ ਉਸ ਤੋਂ "ਫਿਰ ਆਵੀਂ ਫਿਰ ਤੂੰ

ਫਿਰ ਫਿਰ ਫਿਰ" ਸੱਦ ਆਈ।

ਸਿਰ ਨਿਹੁੜਾਇ ਗਈ ਉਹ ਪ੍ਯਾਰੀ,

ਹਸਰਤ ਅੰਦਰ ਛਾਈ!

 

ਘਟਾ ਟੋਪ ਬੱਦਲ ਹਨ ਛਾਏ,

ਗਰਮੀ ਹੈ ਬਿਲਮਾਈ,

ਨਿੱਕੀ ਨਿੱਕੀ ਰਿਵੀ ਰੁਮਕਦੀ

ਗਲ ਨੂੰ ਜੱਫੀਆਂ ਪਾਈ।

128 / 137
Previous
Next