ਵਿਛੁੜੀ ਰੂਹ
ਵੇ ਮਾਹੀਆ! ਗਲੇ ਤੇਰੇ ਗਾਨੀਆਂ
ਰੋਵਾਂ ਪਾਣੀ ਨੂੰ
ਕੁਮਲਾਨੀ ਜਾਨੀ ਆਂ! १५.
ਨਵਾਂ ਕਸ਼ਮੀਰ
ਮੈਂ ਰੁੰਨੀ ਮੈਂ ਰੁੰਨੀ ਵੇ ਲੋਕਾ!
ਮੀਂਹ ਜਿਉਂ ਛਹਿਬਰ ਲਾਏ:
ਟੁਰੀ ਵਿਦਸਥਾਂ ਡਲ ਭਰ ਆਏ
ਤੇ ਫੁੱਲਰਾਂ ਉਮਡ ਉਮਡਾਏ:-
ਆਪਾ ਹੇਠ ਵਿਛਾਕੇ ਸਹੀਓ !
ਅਸਾਂ ਨਵਾਂ ਕਸ਼ਮੀਰ ਬਣਾਯਾ,
ਗਾਓ ਸੁਹਾਗ ਨੀ ਸਹੀਓ!
ਸੁਹਣਾ ਕਦੇ ਸੈਰ ਕਰਨ ਚਲ ਆਏ। ੧੬.
––––––––––––
*੧. ਜਿਹਲਮ ਨਦੀ। ੨. ਸਿਰੀ ਨਗਰ ਦੀ ਝੀਲ।
੩. ਸਭ ਤੋਂ ਵਡੀ ਕਸ਼ਮੀਰ ਦੀ ਝੀਲ।