ਵਿਛੋੜਾ ਵਸਲ
ਸਾਬਣ ਲਾ ਲਾ ਧੋਤਾ ਕੋਲਾ,
ਦੁੱਧ ਦਹੀਂ ਵਿਚ ਪਾਇਆ,
ਖੁੰਬ ਚਾੜ੍ਹ ਰੰਗਣ ਭੀ ਧਰਿਆ
ਰੰਗ ਨ ਏਸ ਵਟਾਇਆ;
ਵਿੱਛੁੜ ਕੇ ਕਾਲਖ ਸੀ ਆਈ
ਬਿਨ ਮਿਲਿਆਂ ਨਹੀਂ ਲਹਿੰਦੀ:
ਅੰਗ ਅੱਗ ਦੇ ਲਾਕੇ ਵੇਖੋ
ਚੜ੍ਹਦਾ ਰੂਪ ਸਵਾਇਆ। ੧੭.
ਹੋਸ਼ ਮਸਤੀ
ਕਿਉਂ ਹੋਇਆ ਤੇ ਕੀਕੂੰ ਹੋਇਆ
ਖਪ ਖਪ ਮਰੇ ਸਿਆਣੇ,-
ਓਸੇ ਰਾਹ ਪਵੇਂ ਕਿਉਂ ਜਿੰਦੇ !
ਜਿਸ ਰਾਹ ਪੂਰ ਮੁਹਾਣੇ,।
ਭਟਕਣ ਛੱਡ, ਲਟਕ ਲਾ ਇੱਕੋ
ਖੀਵੀ ਹੋ ਸੁਖ ਮਾਣੀਂ,
ਹੋਸਾਂ ਨਾਲੋਂ ਮਸਤੀ ਚੰਗੀ
ਰਖਦੀ ਸਦਾ ਟਿਕਾਣੇ । १੮.