ਰੌਸ਼ਨ ਆਰਾ (ਸਮਾਧ 'ਚੋਂ)
ਕਿਉਂ ਜਚਦੇ* ਹਨ ਕਦਮ ਤੁਸਾਡੇ
ਬਾਗ਼ ਅਸਾਡਾ ਵੜਦੇ ?
ਅਰਜ ਨ ਕਰਦੇ, ਮੰਗ ਨ ਮੰਗਦੇ,
ਪੱਲਾ ਅਸੀਂ ਨ ਫੜਦੇ,
ਖ਼ਾਕ ਬਾਗ਼ ਵਿਚ ਖ਼ਾਕ ਹੋ ਗਏ
ਹੈ ਨਿਸ਼ਾਨ ਇਕ ਬਾਕੀ,
ਭਲਾ ਜਿ ਸਾਡੀ ਯਾਦ` ਕਦੇ ਇਹ
ਦਿਲ ਤੁਹਾਡੇ ਮੁੜ ਜੜਦੇ। ੧੯.
ਰੌਸ਼ਨ ਆਰਾ ਯਾਤ੍ਰੀਆਂ ਨੂੰ :-
ਮੇਰੀ ਕਬਰ ਉਦਾਲੇ ਕੁਦਰਤ
ਬਾਗ਼ ਸੁਹਾਵਾ ਲਾਇਆ,-
ਬਾਗ਼ ਸੈਰ ਨੂੰ ਸਭ ਕੁਈ ਆਵੇ
ਕਬਰੋਂ ਪਰੇ ਰਹਾਇਆ, -
ਲੋਥ ਨਹੀਂ ਵੇ ਲੋਕੋ! ਮੈਂ ਹਾਂ
ਕਿਉਂ ਜਚਦੇ* ਤੇ ਹਟਦੇ ?
ਫੁਲ, ਫਲ਼, ਫਲੀ, ਕਲੀ ਤੇ ਪੱਤੇ
ਮਹੀਓਂ ਰੂਪ ਵਟਾਇਆ। २०.
––––––––––––––
* ਜਚਦੇ ਝਕਦੇ। ਇਹ 'ਜਚਦੇ ਸ਼ਬਦ ਇਸੇ ਅਰਥ ਵਿਚ ਗੁਰੂ ਨਾਨਕ ਚਮਤਕਾਰ (ਪੂਰਬਾਰਧ) ਦੇ ਪੰਨਾ ੫੧੧ ਦੀ ਪੰਜਵੀਂ ਸਤਰ ਵਿਚ ਵੀ ਆਇਆ ਹੈ।