Back ArrowLogo
Info
Profile

ਦਰਂਦ ਦੇਖ ਦੁਖ ਆਂਦਾ

ਦੁਨੀਆਂ ਦਾ ਦੁਖ ਦੇਖ ਦੇਖ ਦਿਲ

ਦਬਦਾ ਦਬਦਾ ਜਾਂਦਾ,

ਅੰਦਰਲਾ ਪੰਘਰ ਵਗ ਟੁਰਦਾ

ਨੈਣੋਂ ਨੀਰ ਵਸਾਂਦਾ;

ਫਿਰ ਵੀ ਦਰਦ ਨ ਘਟੇ ਜਗਤ ਦਾ

ਚਾਹੇ ਆਪਾ ਵਾਰੋ,

ਪਰ ਪੱਥਰ ਨਹੀਂ ਬਣਿਆਂ ਜਾਂਦਾ

ਦਰਦ ਦੇਖ ਦੁਖ ਆਂਦਾ।     २१.

ਕਿੱਕਰ

{ਕਿੱਕਰ ਦਾ ਅਟੰਕ ਰਹਿਣੇ ਵਾਲਾ ਬ੍ਰਿਛ ਆਪਣੇ ਦਿਲ ਤਰੰਗ ਮਾਨੋ ਇਉਂ ਕਹਿੰਦਾ ਹੈ:-}

ਕੱਢ ਸਿਰੀ ਉੱਪਰ ਨੂੰ ਟੁਰਿਆ

ਵੱਲ ਅਕਾਸ਼ਾਂ ਜਾਵਾਂ,

ਉੱਪਰ ਨੂੰ ਤੱਕਾਂ ਰੱਬ ਵੰਨੇ,

 ਝਾਤਿ ਨਾ ਹੋਰਥੇ ਪਾਵਾਂ ।

ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ

ਕੁੱਲੀ ਢੱਕ ਨ ਭਾਲਾਂ,

16 / 137
Previous
Next