ਮੀਂਹ ਹਨੇਰੀ ਗੜੇ ਧੁੱਪ ਵਿਚ
ਨੰਗੇ ਸਿਰ ਦਿਨ ਘਾਲਾਂ।
ਲੋ ਅਰਸ਼ਾਂ ਦੇ ਵਾਲੀ ਵੰਨੇ
ਹੋਰ ਲਾਲਸਾ ਨਾਹੀਂ,
ਗਿੱਠ ਥਾਉਂ ਧਰਤੀ ਤੋਂ ਲੀਤੀ
ਵਧਾ, ਟਿਕਾਂ, ਇਸ ਮਾਹੀਂ।
ਫੁੱਲਾਂ, ਫਲਾਂ, ਖਿੜਾਂ, ਰਸ ਚੋਵਾਂ
ਰਹਿ ਅਛੋਤ ਟੁਰ ਜਾਵਾਂ,
ਕੁੱਲੀ, ਗੁੱਲੀ, ਜੁੱਲੀ, ਦੁਨੀਆਂ!
ਬਿਨ ਮੰਗੇ ਮਰ ਜਾਵਾਂ।
ਮੀਂਹ ਦਾ ਪੀਵਾਂ ਪਾਣੀ ਦੁਨੀਆਂ
ਪੌਣ ਭੁੱਖ ਕੇ ਜੀਵਾਂ,
ਸਦੀਆਂ ਤੋਂ ਇਸਥਿਤ ਮੈਂ ਜੋਗੀ
ਸਦੀਆਂ ਇਵੇਂ ਟਿਕੀਵਾਂ।
बेशं ਛੇੜ ਕਰਾਵਾਂ ਨਾਹੀਂ
ਹਾਂ ਵਿਰਕਤ ਨਿਰਗੁਨੀਆਂ,
ਮੇਰੇ ਜੋਗਾ ਬੀ ਤੈਂ ਪੱਲੇ
ਹਾਇ, ਕੁਹਾੜਾ, ਦੁਨੀਆ! २२.