Back ArrowLogo
Info
Profile

ਬੰਦ ਬੰਦ ਉਹ ਡੋਡੀ ਡੋਡੀ

ਤੋੜ ਤੋੜ ਸਿਰ ਮੁਹਰਾਂ,

ਧੁਰੋਂ ਅੰਦਰੋਂ ਖਿੜਖਿੜ ਖੁਲ੍ਹੀਆਂ,

ਰੰਗ ਹੋਰ ਦੇ ਹੋਰਾਂ ।

 

ਫਾੜੀਆਂ ਵਾਲੇ ਵਾਂਗ ਕਟੋਰੇ

ਜਿਉਂ ਕਚਕੌਲ ਸੁਹਾਵੇ,

ਲਾਲੋ ਲਾਲ ਖਿੜੇ ਤੇ ਵਿਗਸੇ

ਚੁਹਿ-ਚੁਹਿ ਰੰਗ ਰੰਗਾਵੇ।

 

ਸਭ ਕਲੀਆਂ ਖਿੜੀਆਂ ਤੇ ਹੱਸਣ

ਦਿੱਸੇ ਖੇੜਾ ਖੇੜਾ

ਖੇੜੇ ਦਾ ਇਕ ਫਰਸ਼ ਡਲ੍ਹਕਦਾ

ਕੌਲ ਫੁਲਾਂ ਦਾ ਖੇੜਾ।

 

ਸਾਰਾ ਸਰ ਭਰਿਆ ਇਸ ਖੇੜੇ,

ਇਸ ਖੁਸ਼ੀਆਂ ਦੇ ਖੇੜੇ,

ਜੋਬਨ ਭਰੇ ਹਿਲੋਰੇ ਵਾਲੇ

ਮਸਤੀਆਂ ਵਾਲੇ ਖੇੜੇ।

 

ਮੀਨਾ-ਲਗਾ-ਬਜ਼ਾਰ ਕੁਦਰਤੀ

ਸਰਵਰ ਨੇ ਹੈ ਲਾਇਆ,

ਖੇੜਾ ਸੁਹਜ, ਹੁਸਨ ਦਾ ਜਲਵਾ

ਕਰ ਜ਼ਾਹਰ ਦਿਖਲਾਇਆ।

131 / 137
Previous
Next