Back ArrowLogo
Info
Profile

ਜਿੱਥੋਂ ਤਕ ਸਰਵਰ ਦੀਆਂ ਪਾਲਾਂ

ਪਾਲਾਂ ਇਹ ਹਨ ਖੜੀਆਂ,

ਸੁੰਦਰ ਖੇੜੇ ਦੇ ਵਿਚ ਖਿੜੀਆਂ,

ਬਿਨ ਪ੍ਰੋਏ ਦੇ ਲੜੀਆਂ।

 

ਫਾੜੀਦਾਰ ਕਟੋਰਾ ਹਰ ਇਕ,

ਨੈਣ ਜਿਵੇਂ ਕੋਈ ਸੁਹਣੇ,

ਮਿਰਗਾਂ ਦੇ ਹਨ ਵੱਡੇ ਕਰਕੇ

ਰੰਗ ਰੰਗਾ ਚੁਹ ਚੁਹਣੇ,

 

ਮਸਤੀ ਖਿੱਚ ਹੁਸਨ ਦੀ ਲਾਲੀ

ਭਰ ਕੇ, ਉਚੇ ਕਰਕੇ,

ਟਿਕਵਾਏ ਸਰਵਰ ਦੀ ਛਾਤੀ

ਸਰੀਆਂ ਦੇ ਸਿਰ ਧਰਕੇ।

 

ਖੁਸ਼ੀਆਂ ਦੇ ਯਾ ਚੰਦ ਅਰਸ਼ ਤੋਂ

ਲਾਲ ਲਾਲ ਹੋ ਆਏ,

ਪਹਿਨ ਚੋਲੜਾ ਯੂਸਫ਼ ਵਾਲਾ

ਸਰਵਰ ਦੇ ਵਿਚ ਛਾਏ।

 

ਯਾ ਸੂਰਜ ਦੀਆਂ ਕਿਰਨਾਂ ਪੈ ਪੈ

ਸੂਰਜ ਉੱਗ ਖਲੋਤੈ

ਧਰਤੀ ਨੇ ਮਿੱਠੇ ਚਾ ਕੀਤੇ

ਠੰਢੇ ਸਰਵਰ ਗੋਤੇ।

132 / 137
Previous
Next