

ਚਾਉ ਭਰੇ ਸੂਰਜ ਵਲ ਤਕਦੇ
ਉੱਮਲ ਉੱਮਲ ਪੈਂਦੇ,
ਕਰਨ ਦਿਦਾਰੇ, ਚੜ੍ਹਨ ਸਰੂਰਾਂ,
ਝੂਮ ਝੂਮ ਰਸ ਲੈਂਦੇ
ਯਾ ਦੁਨੀਆਂ ਦੇ ਸੁਹਣੇ ਸਾਰੇ
ਲੁਕ ਕੇ ਫਿਰ ਹਨ ਆਏ,
ਖਿੜੇ ਖੜੇ ਹਨ ਓਸ ਥਾਉਂ ਤੇ
ਗਾਹਕ ਖ਼ਬਰ ਨ ਪਾਏ,
ਨਾ ਆਵੇ, ਨਾ ਮੁੱਲ ਕਰਾਵੇ,
ਨਾ ਲਲਚੇ ਨਾ ਲੇਵੇ,
ਆਕੇ ਖਿਚੀਕੇ ਨਾ ਦੁਖ ਪਾਵੇ
ਨਾ ਖਿਚ ਲਾ ਦੁਖ ਦੇਵੇ,
ਸੁਹਣੇ ਹੁਸਨ ਆਪਣੇ ਆਪੇ
ਆਪ ਮਸਤ ਹੋ ਝੂਲਣ,
ਆਸ਼ਕ ਤੇ ਮਾਸ਼ੂਕ ਆਪ ਹੋ
ਖ਼ੁਦੀ-ਹਿੰਡੋਲੇ ਝੂਲਣ।
ਜੋਬਨ ਭਰੇ, ਮਸਤਿ ਰੰਗ ਰੱਤੇ,
ਇਸ ਆਪੇ-ਰਸ ਰੱਤੇ,
ਅਪਣੇ ਮਦ ਅਪਣੇ ਹੀ ਰਸ ਦੇ
ਹੋ ਰਸੀਏ ਮਦ ਮੱਤੇ,