Back ArrowLogo
Info
Profile

ਖੇੜੇ ਦਾ ਇਕ ਮੰਡਲ ਰਚਕੇ,

ਸੁੰਦਰਤਾ ਨੂੰ ਵੇਖਣ,

ਮਾਣਨ ਹੁਸਨ, ਖਿੜਨ, ਖ਼ੁਸ਼ ਹੋਵਨ,

ਆਪਾ ਆਪ ਪਰੇਖਣ।

 

ਯਾ ਏ ਭੇਤ ਇਲਾਹੀ ਵਾਲੇ

ਡੱਬੇ ਬੰਦ ਰਹਾਏ,

ਸਰਵਰ ਨੇ ਦੱਬੇ ਹਨ ਕੱਢੇ,

ਕੱਢੇ ਖੁਹਲ ਦਿਖਾਏ।

 

ਹੁਸਨ ਅਜੈਬੀ, ਰੰਗ ਗੈਬ ਦਾ

ਫਬਨ ਅਰਸ਼ ਦੀ ਜਾਈ,

ਛਬੀ ਸੁਹਾਵੀ ਸੁੰਦਰਤਾ ਹੈ,

ਧੁਰ ਬੈਕੁੰਠੇ ਆਈ,

 

ਜੋ ਢੱਕੀ ਤੇ ਬੰਦ ਕਰਾ ਕੇ

ਹੈਸੀ ਲੁਕੀ ਰਖਾਈ,

ਅਜ ਸਰਵਰ ਨੇ ਛਾਤੀ ਵਿਚੋਂ

ਸਾਰੀ ਖੁਹਲ ਵਿਛਾਈ।

 

ਨਜ਼ਰ ਪਈ ਜਦ ਮੁਟਿਆਰਨ ਦੀ

ਉਸ ਖੇੜੇ ਦੇ ਬਨ ਤੇ,

ਉਸ ਸੁਹਣੇ, ਉਸ ਜੋਬਨ ਭਰਵੇਂ,

ਉਸ ਹੁਸਨਾਂ ਦੇ ਚੰਨ ਤੇ:-

134 / 137
Previous
Next