ਸੁਰਗਪੁਰੀ ਵਿਚ ਇੰਦਰ ਭਾਵੇਂ
ਅਪਣੇ ਲਾਗ ਲਗਾਈਆਂ
ਐਸ ਸਾਲ ਪਰ ਧਰਤੀ ਉਤੇ
ਸੁਹਣੀਆਂ ਹਨ ਨਹੀਂ ਆਈਆਂ:
ਸੁੰਝਾਂ ਅੱਜ ਬਗੀਚੇ ਸਾਡੇ
ਇੰਦਰ ਨੇ ਵਰਤਾਈਆਂ। ੬੬.
ਦਰ ਢੱਠਿਆਂ ਦੀ ਕਦਰ
ਦਰ ਢੱਠਿਆਂ ਦੇ ਗੁਣਾਂ ਦੀ
ਕਦਰ ਨ ਪੈਂਦੀ ਯਾਰ!
ਗਲੇ ਪਏ ਫੁਲ-ਹਾਰ ਦੀ
ਭਾਸੇ ਨਾ ਮਹਿਕਾਰ। ੬੭.