Back ArrowLogo
Info
Profile

ਅੰਦਰ ਦੀ ਟੇਕ

ਸਿਕ ਸਿਕ ਰੋ ਰੋ ਢੂੰਡ ਢੂੰਡ ਕੇ

ਮਜਨੂੰ ਉਮਰ ਗੁਆਈ,

ਪਰ ਪੰਘਰ ਨਾ ਖਾਧੀ ਲੇਲੀ

ਧਾ ਉਸ ਪਾਸ ਨ ਆਈ।

ਅੰਤ ਹਾਰ ਕੇ ਬਹਿ ਗਿਆ ਮਜਨੂੰ

‘ਲੇਲੀ’ ‘ਲੇਲੀ’ ਜਪਦਾ,

ਲਿਵ ਲੇਲੀ ਵਿਚ ਲਗ ਗਈ ਅੰਦਰ,

ਅੰਦਰ ਲੇਲੀ ਆਈ।

ਲੇਲੀ ਵੀ ਹੁਣ ਖਿੱਚ ਖਾਇਕੇ

ਮਜਨੂੰ ਲਭਦੀ ਆਈ.

'ਮੈਂ ਲੇਲੀ' ਲੇਲੀ ਪਈ ਕੂਕੇ

ਮਜਨੂੰ ਸਯਾਣ ਨ ਕਾਈ।

'ਮੈਂ ਲੇਲੀ' ਲੇਲੀ ਪਈ ਕੂਕੇ

ਮਜਨੂੰ ਲੇਲੀ ਹੋਯਾ,

ਆਪੇ ਪ੍ਰੀਤਮ ਬਣ ਗਿਆ ਪ੍ਰੇਮੀ,

ਟੇਕ ਜਾਂ ਅੰਦਰ ਪਾਈ। ੬੯.

64 / 137
Previous
Next