

ਇੱਕ ਪੁਰਾਣੇ ਬੁੱਢੇ ਪਿੱਪਲ
ਹੱਸ ਕਿਹਾ: 'ਨਾ ਸੋਚ ਕਰਾ
ਤੋੜਨ ਹੁਕਮ ਨਹੀਂ ਇਸ ਜਾਗਾ
ਦੇਖਣ ਦੀ ਹੈ ਖੁੱਲ੍ਹ ਭਰਾ!
'ਜਾਦੂਗਰ ਇਕ ਮਾਲੀ ਇਸਦਾ
ਜਾਦੂ ਦਿੱਤਾ ਬਾਗ਼ ਲਗਾ,
ਦਿੱਸੇ, ਸੋਹੇ, ਮਨ ਨੂੰ ਮੋਹੇ,
ਦਏ ਤਰਾਵਤ ਨਾਲ ਸੁਹਾਂ,
'ਪਰ ਅੱਖਾਂ ਦਾ ਭੋਗ ਬਾਗ ਏ
ਭੋਗਣ ਦੀ ਏ ਨਾਹੀਂ ਥਾਂ,
'ਦੇਖੀਂ ਤੇ ਖੁਸ਼ ਹੋਵੀਂ ਵੀਰਾ!
ਖਿੜੀਂ, ਟਿਕੀ, ਰੰਗ ਲਈਂ ਜਮਾ,
'ਪਰ ਜੇ ਹੱਥ ਲੈਣ ਨੂੰ ਪਸਰੇਂ
ਸੁੰਦਰਤਾ ਜਾਸੀ ਬੀਲਮਾ
'ਰਾਖ ਰਹੇਗੀ ਮੁੱਠ ਅੰਦਰੇ
ਦਿਲ ਅਰਮਾਣ ਭਰੇ ਭਰ ਆ
‘ਹਾਂਢ ਹਾਂਢ, ਹਥ ਝਾੜ ਤੁਰੇਂਗਾ,
ਹਰੇ ਜ੍ਵਾਰੀਏ ਵਾਂਗ ਭਰਾ!