Back ArrowLogo
Info
Profile

'ਅੱਖੀਂ ਨਾਲ ਪਿਆ ਰਸ ਪੀਵੀਂ

ਤ੍ਰਿਸ਼ਨਾ ਹੋਰ ਵਿਸਾਰੀਂ ਚਾ,

ਤਦ ਸਾਬਤ ਲਾਹੇ ਵਿਚ ਜਾਸੇਂ

ਨਹੀਂ ਤਾਂ ਜਾਯੇਂ ਆਪ ਖੁੰਝਾ। ੭੦

 

ਇਨ੍ਹਾਂ ਨੈਣਾਂ ਨੇ ਮਾਰ ਮੁਕਾ ਲਿਆ

-ਇਕ 'ਨੈਣ-ਪਿੰਜਰੇ ਫਸੇ ਸਾਧੂ ਦੀ ਅਰਜ਼ੋਈ-

ਇਨ੍ਹਾਂ ਨੈਣਾਂ ਨੇ ਮਾਰ ਮੁਕਾ ਲਿਆ,

ਟੁਰੇ ਜਾਂਦੇ ਨੂੰ ਬੰਨ੍ਹ ਬਹਾ ਲਿਆ,

ਬਿਨਾਂ ਸੰਗਲਾਂ ਕੱਸ ਕਸਾ ਲਿਆ,

ਬਿਨਾਂ ਦੰਮਾਂ ਦੇ ਬਰਦਾ ਬਨਾ ਲਿਆ।

 

ਕਿੱਥੇ ਅਰਸ਼ਾਂ ਦਾ ਗਿਆ ਤਕਾਵਣਾ ਓ,

ਕਿਥੇ ਸਾਈਂ ਦਰ ਨਜਰ ਜਮਾਵਣਾ ਓ.-

ਨਜਰ ਮੇਲਣੀ ਨਾਂ ਨਾਲ ਖ਼ਾਕੀਆਂ ਦੇ

ਟਕ ਬੰਨ੍ਹਣੀਂ ਨੂਰੀਆਂ ਝਾਕੀਆਂ ਤੇ।

ਹਾਏ ਭੁੱਲ ਏ ਨੈਣ ਤਕਾ ਬੈਠੇ,

ਝਾਕੇ ਪਹਿਲੜੇ ਖੰਭ ਖੁਹਾ ਬੈਠੇ!

67 / 137
Previous
Next