Back ArrowLogo
Info
Profile

ਜਾਦੂਗਰੀ ਨੇ ਜਿਨ੍ਹਾਂ ਨੂੰ ਮਾਰਿਆ ਹੈ,

ਧੁਰੋਂ ਕ੍ਰਾਮਤ ਨੇ ਉਨ੍ਹਾਂ ਨੂੰ ਤਾਰਿਆ ਹੈ।

 

ਤੂੰ ਸੱਤਾਰ ਗੁਫ਼ਾਰ ਹੇ ਰਬ ਸਾਈਂ!

'ਸਾਂ ਤੇ ਕਰਮ ਕਰੀਓ ਮਿਹਰ ਨਜ਼ਰ ਪਾਈਂ,-

ਰੱਖ ਲਓ ਸਾਨੂੰ ਏਨ੍ਹਾਂ ਅੱਖੀਆਂ ਤੋਂ,

ਮਾਰਨ ਵਾਸਤੇ ਸਾਧਾਂ ਨੂੰ ਰੱਖੀਆਂ ਜੋ;

ਬੇੜਾ ਕਰੋ ਸਾਡਾ ਆਪ ਪਾਰ ਸਾਈਂ!

ਰੂਪ, ਰੰਗ, ਮਟੱਕਿਓਂ ਤਾਰ ਸਾਈਂ! ੭੧.

 

ਗੁਲਦਾਊਦੀਆਂ ਆਈਆਂ

ਗੁਲਦਾਊਦੀਆਂ ਆਈਆਂ ਸਾਡੀਆਂ

ਗੁਲਦਾਉਦੀਆਂ ਆਈਆਂ

ਰਲ ਮਿਲ ਦਿਓ ਵਧਾਈਆਂ ਸਹੀਓ !

ਰਲ ਮਿਲ ਦਿਓ ਵਧਾਈਆਂ!

ਵਰ੍ਹਾ-ਵਿਛੁੰਨੀਆਂ ਸਹੀਆਂ ਸਾਡੀਆਂ

ਝੂਮ ਝੁਮੰਦੀਆਂ ਆਈਆਂ,

ਲੰਮੀਆਂ ਲੰਮੀਆਂ, ਸਾਵੀਆਂ ਸਾਵੀਆਂ

ਗੰਦਲ ਕ੍ਰਾਰੀ ਜਿਹੀਆਂ।

69 / 137
Previous
Next