

ਮਾਲੀ ਆਖੇ: ‘ਗਮਲੇ ਵਿਚੋਂ
ਉੱਗ ਉਤਾਹਾਂ ਆਈਆਂ
ਪਰ ਜੇ ਹੇਠੋਂ ਉੱਤੇ ਆਈਆ
ਚੰਦ-ਮੁਖ ਕਿਥੋਂ ਲ੍ਯਾਈਆਂ ?
ਚੰਦ ਵਸੇ ਅਸਮਾਨੀਂ ਲੋਕੋ !
ਅੰਬਰ ਦੌਰ ਲਗਾਵੇ,
ਮਿੱਟੀ ਗਮਲ੍ਯਾਂ ਅੰਦਰ ਨਾਹੀਂ
ਚੰਦ ਕਦੇ ਲੁਕ ਆਵੇ
'ਸੀਤੋ ਸੀਤਾ ਮਹਿਮਾ ਮਾਹਿ ਹੈ
ਅਰਸ਼ੀ ਰੂਪ ਵਸੇਂਦਾ,
ਸੁਹਜ ਸੁੰਦਰਤਾ ਵਸੈ ਓਸ ਥਾਂ
ਘਾੜਤ ਰੂਪ ਘੜੀਂਦਾ,
ਸੁਹਣੀਆਂ ਸਾਡੀਆਂ ਗੁਲਦਾਉਦੀਆਂ
ਊਥੋਂ ਹੋਕੇ ਆਈਆਂ,
ਰੂਪ ਰੰਗ ਇਹ ਫਬਨ ਅਜੈਬੀ
ਰੂਪ-ਦੇਸ਼ ਤੋਂ ਗਾਈਆਂ।
ਭੋਲੇ ਮਾਲੀ! ਗਮਲ੍ਯਾਂ ਵਿਚੋਂ
ਹੂਰਾਂ ਏ ਨਹੀਂ ਆਈਆਂ,
ਏ ਅਪੱਛਰਾਂ ਅਰਸ਼ ਤੋਂ ਸਜਣਾਂ!
ਸਾਡੇ ਘਰ ਉਤਰਾਈਆਂ।