Back ArrowLogo
Info
Profile

ਚਿਹਰੇ ਦੇਖ ਇਨ੍ਹਾਂ ਦੇ ਸਜਨਾਂ!

ਨੀਝ ਰੰਗ ਤੇ ਲਾਵੀਂ,

ਹਰ ਜੌਹਰ ਹਰ ਰੰਗੇ ਦੇਖੀਂ

ਗਹੁ ਕਰ ਸਮਝ ਕਰਾਵੀਂ।

 

ਅਖੀਂ ਭਰੇ ਸਿਰ ਅਨੰਦ ਦਰਸ਼ਨੋਂ

ਸਿਰ ਸਰੂਰ ਜੋ ਧਾਵੇ,

ਸ੍ਵਾਦ ਰਮੇ ਜੇ ਰੋਮ ਰੋਮ ਵਿਚ

ਮਨ ਨੂੰ ਮਨੋਂ ਭੁਲਾਵੇ,-

ਇਹ ਰਸ ਮਿੱਟੀ ਵਿਚ ਨ ਵਸਦਾ

ਪੱਤਰ ਬੂਟੇ ਨਾਹੀਂ,

ਇਹ ਰਸ ਸਾਡੀ ਮਿਹਨਤ ਨਾਹੀਂ,

ਧਰਤੀ ਇਹ ਰਸ ਨਾਹੀਂ।

 

ਇਹ ਰਸ ਗੈਬ ਖ਼ਜ਼ਾਨਾ, ਮਾਲੀ!

ਇਹ ਰਸ ਅਰਸ਼ੀ ਭਾਈ!

ਇਹ ਰਸ ਰੂਪ ਦੇਸ਼ ਦੀ ਆਭਾ,

ਇਹ ਰਸ ਧੁਰ ਤੋਂ ਆਈ।

72 / 137
Previous
Next