Back ArrowLogo
Info
Profile

ਇਹ ਰਸ ਦੇਵਣਹਾਰੀਆਂ ਸਹੀਆਂ

ਅਰਸ਼ੋਂ ਰੰਗ ਲਿਆਈਆਂ।

ਅਰਸੀ ਸੁਹਣਿਆਂ ਨੇ ਆ ਏਥੇ

ਲੁਕ ਲੁਕ ਰਸੀ ਭਿਨਾਈਆਂ

 

ਚਾਨਣ ਜਿਵੇਂ ਅਕਾਸ਼ੋਂ ਆਵੇ

ਸ਼ੀਸ਼ਿਆਂ ਤੇ ਪੈ ਦਮਕੇ,

ਤਿਵੇਂ ਸੁੰਦਰਤਾ ਅਰਸ਼ੋਂ

ਆਵੇ ਸੁਹਣਿਆਂ ਤੇ ਪੈ ਚਮਕੇ।                 ੭੨.

 

ਤਿਆਰੀਆਂ

ਰਾਂਝਾ ਬੈਠਾ ਤਖਤ ਹਜ਼ਾਰੇ

ਨਾਲ ਭਾਬੀਆਂ ਅੜਦਾ,-

ਕਾਸਾ ਅਜੇ ਚੱਕ ਹੈ ਚੜਿਆ

ਹਥ ਘੁਯਾਰ ਉਸ ਘੜਦਾ,-

ਹੀਰ ਸੁਰਾਹੀ ਧੌਣ ਨਿਵਾਈ

ਖੜੀ ਝਨਾਂ ਦੀ ਕੰਧੀ;

ਸ਼ਹੁ ਦਰਿਯਾਉ ਵਗੇ ਨਹੀਂ ਅਟਕੇ

ਤੁਪਕਾ ਤੁਪਕਾ ਖੜਦਾ।      ੭੩.

73 / 137
Previous
Next