

ਅਟਕ
ਅਟਕ ਦਰਿਆ ਉਤੇ ਪ੍ਰਸ਼ਨ ਤੇ ਅਗੋਂ ਉਸਦਾ ਉੱਤਰ-
ਪ੍ਰਸ਼ਨ-
ਜੁਗਾਂ ਤੋਂ ਤੂੰ ਆਵੇਂ ਜਾਵੇਂ
ਤਿੱਖਾ ਤਿੱਖਾ ਟੁਰਿਆ ਜਾਵੇਂ
ਪਲ ਛਿਨ ਠਹਿਰੇਂ ਨਾਹੀਂ
ਲਗਾਤਾਰ ਚਾਲ ਪਈ।
ਅਟਕ ਹੈ ਨਾਮ ਤੇਰਾ,
ਅਟਕਾਯਾ ਕਦੇ ਡਿਠਾ ਨਾ
ਅਟਕ੍ਯਾ ਕਿਸੇ ਕੋਲੋਂ ਤੂੰ
ਅਟਕ੍ਯਾ ਕਦੇ ਹੈ ਨਹੀਂ।
ਪੱਛੇ ਵੱਲੋਂ ਤੁਰੇ ਆਏ
ਜ੍ਰਵਾਣਿਆਂ ਦੇ ਦਲੋ ਦਲ
ਮੂੰਹ ਚੱਕ ਪਾਰ ਆਏ
ਪੇਸ਼ ਤੇਰੀ ਨਹੀਂ ਗਈ।
ਅਟਕ ਕੋਈ ਪਾਈ ਨਾਂ
ਜਾਲਮ ਅਟਕਾਏ ਨਾਂ
ਫੇਰ, ਅਟਕ ਨਾਉਂ ਤੇਰਾ
ਗੱਲ ਦੱਸ ਕੀਹ ਹਈ ?॥੧॥