

ਉੱਤਰ-(ਅਟਕ ਵੱਲੋਂ)-
ਅਟਕਣਾ ਨ ਕੰਮ ਮੇਰਾ
ਅਟਕਿਆ ਸੋ ਮਾਰਿਆ ਹੈ,
ਅਟਕ ਨਾਮ ਮੌਤ ਦਾ ਹੈ,
ਕੋਈ ਅਟਕਦਾ ਨਹੀਂ।
ਤੋਰੇ ਵਿਚ ਤੁਰ੍ਯਾ ਜਾਵੇ
ਸਾਰਾ ਜੱਗ ਦਿੱਸਦਾ ਜੋ
ਤੁਰੇ ਰਹਿਣਾ, ਤੁਰੇ ਰਹਿਣਾ,-
ਕਾਰ ਧੁਰੋਂ ਏ ਪਈ।
ਰੂਪ ਏਸ ਦਿੱਸਦੇ ਦਾ,
ਚੇਸ਼ਟਾ ਤੇ ਬਦਲਨਾ ਹੈ
ਜਾਰੀ ਰਹਿਣਾ ਚੇਸ਼ਟਾ ਹੈ
ਦਾ ਜਿੰਦ ਇਹਦੀ ਹੈ ਸਹੀ।
ਅਟਕ ਇਹ ਜਦੋਂ ਜਾਸੀ
ਰੂਪ ਨਾਮ ਬਿਨਸ ਜਾਸੀ
ਦ੍ਰਿਸ਼ਟਮਾਨ ਰਹੇ ਨਾਹੀਂ-
ਕਲਾ ਇਹਦੀ ਹੈ ਇਹੀ॥੨॥
ਦੇਖ ਖਾਂ ਤੂੰ ਅਖ ਉਘਾੜ
ਸੂਰਜ, ਚੰਦ, ਤਾਰੇ, ਗ੍ਰਿਹ
ਲਗਾਤਾਰ ਤੁਰੇ ਜਾਣ
ਕਦੇ ਕੋਈ ਅਟਕਿਆ ਹੈ ?