

ਧਰਤੀ ਨਖੱਤ੍ਰ ਚਲੇ
ਰੈਣ ਦਿਨ ਬਨਸਪਤੀ
ਜੀਵ, ਜੰਤੂ ਸਭ ਟੁਰੇ,
ਅਟਕਿਆ ਸੋ ਫਟਕਿਆ ਹੈ।
ਉਮਰਾ ਹੈ ਤਾਂ ਤੁਰੀ ਜਾਏ,
ਕਾਲ ਹੈ ਤਾਂ ਲਗਾ ਜਾਏ,
ਜਿੰਦ ਹੈ ਤਾਂ ਚਲੀ ਚਲੇ,
ਕਦੇ ਕੌਣ ਹਟਕਿਆ ਹੈ ?
ਦਿੱਸਦਾ ਸੰਸਾਰ ਸਾਰਾ
ਸਦਾ ਸਦਾ ਟੁਰਨਹਾਰਾ
ਅਟਕੇ ਜੇ ਇਹ ਨਜ਼ਾਰਾ,-
ਤਦੋਂ ਜਾਣ ਪਟਕਿਆ ਹੈ॥੩॥
ਨਾਮ ਹੈ 'ਅਟਿਕ' ਮੇਰਾ,
'ਅਟਕ' ਹੈ ਭੁੱਲ ਤੁਹਾਡੀ,
ਅਟਕੇ ਬਿਨ ਟੁਰੀ ਜਾਣਾ,-
ਵਹਿਣ ਦਾ ਹੈ ਕੰਮ ਇਹੀ।
ਅਕਲਹੀਨ ਕਿਵੇਂ ਸੱਕੇ
ਅਕਲ ਵਾਲੇ ਅਟਕ ਪਾ,
ਅਟਕ ਪੌਣੀ ਆਦਮੀ ਨੂੰ
ਸਾਡੀ ਸਮਰਥ ਨਹੀਂ।