

ਤੁਹਾਡੇ ਵਿਚ ਅਕਲ ਵਸੇ
ਅਟਕ ਪਾਣੀ ਕੰਮ ਤੁਹਾਡਾ
ਮੇਲ, ਬਲ, ਸਾਹਸ, ਦਾ
ਅਟਕ ਪਾਣਾ ਫਲ ਹਈ।
ਅਟਕ ਵਧਾਵਣੇ ਤੋਂ
ਤੁਸੀਂ ਸਾਰੇ ਅਟਕ ਖਲੇ
ਅਟਕਿਆ ਸੁ ਹਟ੍ਯਾ ਪਿੱਛੇ
ਤਾਣ ਨਿੱਘਰਦੀ ਗਈ॥੪॥
ਅੱਗੇ ਨੂੰ ਜੋ ਤੁਰੇ ਨਾਹੀਂ
ਪਿਛੇ ਉਸ ਤੋਰ ਪੈਣੀ,
ਅਟਕ ਕਿਸੇ ਥਾਵੇਂ ਨਹੀਂ
ਤੇ ਅਟਕ 'ਟਿਕਾ' ਨਹੀਂ।
ਅਟਕਣ ਨੂੰ ਅਰਾਮ ਜਾਣੇ
ਮਾਰਿਆ ਸੋ ਜਾਣ ਲੈਣਾ,
ਅਗੇ ਅਗੇ ਟੁਰਯਾ ਜਾਵੇ,
ਮਾਲੀ ਉਸ ਮਾਰ ਲਈ।
ਵਧਦੇ ਜੇ ਤੁਸੀਂ ਜਾਂਦੇ,
ਵਿਦ੍ਯਾ ਬਲ ਜ਼ੋਰ ਪਾਂਦੇ
ਕਟਕਾਂ ਦੇ ਕਟਕ ਆਂਦੇ,
ਅਟਕ ਖਾ ਜਾਂਦੇ ਸਹੀ।