Back ArrowLogo
Info
Profile

ਅਟਕੇ ਜਦ ਤੁਸੀਂ ਪ੍ਯਾਰੇ!

ਅਟਕਾਂ ਫੇਰ ਪਾਂਦਾ ਕੌਣ ?

ਜਿੰਦਹੀਨ ਨਦੀਆਂ ਪਾਸੋਂ

ਅਟਕੇ ਕਟਕ ਹਨ ਨਹੀਂ॥੫॥

 

ਹੋ ਬੇਖਟਕ ਸੌਂਦੇ ਨਾ

ਅਟਕ ਨਾ ਅਰਾਮ ਲੈਂਦੇ

ਲਟਕ ਐਸ਼ ਲਾਂਦੇ ਨਾ,

ਅਟਕ ਕੌਣ ਤੋੜਦਾ ?

 

ਕਟਕਾਂ ਦੇ ਕਟਕ ਆਂਦੇ,

ਤੁਸੀਂ ਉਠ ਅਟਕ ਪਾਂਦੇ,

ਇਕ ਮੁੱਠ ਹਟਕ ਪਾਂਦੇ,

ਮੈਂ ਭੀ ਕੁਝ ਹੋੜਦਾ;

 

ਲਟਕਾਂ ਨੇਹੂਂ ਤੁਸੀਂ ਲਾਏ,

ਪਟਕ ਵੈਰੀ ਟੁਰੇ ਆਏ,

ਗਾਹਣ ਮੇਰੇ ਵਿਚ ਪਾਏ,

ਵਾਹ ਲਗੀ ਮੈਂ ਬੋੜਦਾ।

 

ਰੋੜ੍ਹੇ ਨੀਂ ਮੈਂ ਪੂਰਾਂ ਪੂਰ,

ਡੋਬੇ ਕੀਤੇ ਕਈ ਚੂਰ,

ਅਗੋਂ ਭੰਨਦੇ ਤੁਸੀਂ ਮੂੰਹ,

ਵੈਰੀ ਮੂੰਹ ਚਾ ਮੋੜਦਾ॥੬॥

78 / 137
Previous
Next